ਤਿਰੰਗੇ ਝੰਡੇ ਦਾ ਅਪਮਾਨ

by mediateam

ਮੋਗਾ : ਦੋ ਨੌਜਵਾਨ ਪੰਜਾਬ ਦੇ ਮੋਗਾ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਏ ਅਤੇ ਡੀਸੀ ਦਫਤਰ ਦੇ ਬਾਹਰ ਖਾਲਿਸਤਾਨ ਦਾ ਝੰਡਾ ਲਹਿਰਾਇਆ। ਉਹ ਇਥੇ ਨਹੀਂ ਰੁੱਕੇ । ਉਹ ਪ੍ਰਬੰਧਕੀ ਕੰਪਲੈਕਸ ਦੀ ਪੰਜਵੀਂ ਮੰਜ਼ਲ ਤੇ ਚੜ੍ਹ ਗਏ ਅਤੇ ਖਾਲਿਸਤਾਨ ਦਾ ਝੰਡਾ ਵੀ ਉਥੇ ਛੱਤ ਦੇ ਪਾਈਪ ਉੱਤੇ ਵੀ ਲਹਿਰਾਂ ਲੱਗੇ । ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਹਰਮਨਬੀਰ ਸਿੰਘ ਗਿੱਲ, ਐਸਡੀਐਮ ਜਸਵੰਤ ਸਿੰਘ ਮੌਕੇ ’ਤੇ ਪਹੁੰਚ ਗਏ।ਘਟਨਾ ਮਗਰੋਂ ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਤਿਰੰਗਾ ਝੰਡਾਂ ਲਹਿਰਾ ਦਿੱਤਾ ਹੈ। ਸਿੱਖਸ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਲਾਈਵ ਵੀਡੀਓ ਵੀ ਜਾਰੀ ਕਰ ਦਿੱਤੀ ਕੀਤੀ ਹੈ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਪੰਨੂ, ਜਿਸ ਨੂੰ ਕਿ ਅਤਿਵਾਦੀ ਐਲਾਨ ਦਿੱਤਾ ਗਿਆ ਹੈ, ਨੂੰ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਵਿਚ ਆ ਕੇ ਵਿਖਾਵੇ। ਲਾਈਵ ਵੀਡੀਓ ਵਿੱਚ ਫ਼ੌਜੀ ਵਰਦੀ ਲੋਅਰ ਪਹਿਨੀ ਤੇ ਇੱਕ ਹੋਰ ਨੌਜਵਾਨ ਜ਼ਿਲ੍ਹਾ ਸਕੱਤਰੇਤ ਦੀ 5 ਮੰਜ਼ਿਲੀ ਇਮਾਰਤ ਦੀ ਆਖਰੀ ਛੱਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਇਸ ਮਗਰੋਂ ਫ਼ੌਜੀ ਵਰਦੀ ਲੋਅਰ ਪਹਿਨੀ ਨੌਜਵਾਨ ਤਿਰੰਗਾ ਲੀਰੋ ਲੀਰੋ ਕਰਦਾ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਕੰਮ 3 ਨੌਜਵਾਨਾਂ ਨੇ ਕੀਤਾ ਹੈ, ਦੋ ਖਾਲਿਸਤਾਨੀ ਝੰਡਾ ਲਹਿਰਾ ਰਹੇ ਹਨ ਅਤੇ ਤੀਜਾ ਲਾਈਵ ਵੀਡੀਓ ਬਣਾ ਰਿਹਾ ਹੈ।