ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਵਿਦਿਆਰਥਣਾਂ ਨੂੰ ਮਾਪੇ ਪੈਸੇ ਲਗਾ ਕੇ ਚੰਗੇ ਭਵਿੱਖ ਲਈ ਵਿਦੇਸ਼ ਭੇਜਦੇ ਹਨ ਪਰ ਵਿਦੇਸ਼ ਜਾ ਕੇ ਕੁੜੀਆਂ ਆਪਣਾ ਖਰਚਾ ਪੂਰਾ ਕਰਨ ਲਈ ਆਪਣੇ ਜਿਸਮ ਦੀ ਬੋਲੀ ਲਗਾ ਰਹੀਆਂ ਹਨ। ਇਨ੍ਹਾਂ ਮਾਮਲਿਆਂ 'ਚ ਕਾਫੀ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਹੀਆਂ ਹੈ । ਕੈਨੇਡਾ 'ਚ ਅਜਿਹੇ ਹੀ ਕਈ ਮਾਮਲੇ ਸਾਹਮਣੇ ਆਏ ਹਨ ,ਇੱਥੇ ਸਿੱਖਿਆ ਕੰਪਲੈਕਸਾਂ, ਬੱਸ ਸਟਾਪਸ ਤੇ ਹੋਰ ਵੀ ਕਈ ਥਾਵਾਂ 'ਤੇ ਦਲਾਲ ਆਪਣੇ ਸ਼ਿਕਾਰ ਲੱਭਦੇ ਹਨ। ਜਿਨ੍ਹਾਂ ਵਿੱਚ ਦੂਜੇ ਦੇਸ਼ਾ ਤੋਂ ਪੜ੍ਹਨ ਆਇਆ ਕੁੜੀਆਂ ਵੀ ਸ਼ਾਮਲ ਹੁੰਦੀਆਂ ਹਨ ।
ਦੱਸ ਦਈਏ ਕਿ ਪਿਛਲੇ ਸਾਲ ਇੱਕ 21 ਸਾਲ ਦੀ ਭਾਰਤੀ ਵਿਦਿਆਰਥਣ ਨੂੰ ਵੇਸ਼ਵਾਗਮਨੀ ਵਿੱਚ ਧੱਕਣ ਮਾਮਲੇ 'ਚ 3 ਕੈਨੇਡੀਅਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਉਥੇ ਹੀ ਪੀੜਤ ਵਿਦਿਆਰਥਣਾਂ ਦੀ ਮਦਦ ਲਈ ਐਲਸਪੇਖ ਹੇਵਰਥ ਸੈਂਟਰ ਚਲਾਉਣ ਵਾਲੀ ਸੁੰਦਰ ਨੇ ਦੱਸਿਆ ਕਿ ਇੱਕ ਦਲਾਲ ਕੁੜੀ ਨੂੰ ਵੇਚ ਕੇ 4 ਲੱਖ ਡਾਲਰ ਤੱਕ ਕਮਾਉਂਦਾ ਹਨ , ਭਾਰਤੀ ਰੁਪਏ ਦੇ ਹਿਸਾਬ ਨਾਲ ਕਰੋੜ ਰੁਪਏ ਬੰਦੇ ਹਨ ਪਰ ਇਸ 'ਚੋ ਕੁੜੀ ਨੂੰ ਕੁਝ ਨਹੀ ਦਿੱਤਾ ਜਾਂਦਾ ਹੈ। ਉਸ ਨੂੰ ਰਹਿਣ ਤੇ ਖਾਣ ਨੂੰ ਹੀ ਮਿਲਦਾ ਹੈ । ਜਦੋ ਭਾਰਤੀ ਵਿਦਿਆਰਥਣਾਂ ਸੈਕਸ ਰੈਕੇਟ ਦੇ ਧੰਦੇ 'ਚ ਜਾਂਦੀਆਂ ਹਨ ਤਾਂ ਦਲਾਲ ਉਸ ਦੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਲੈਂਦੇ ਹਨ ਤੇ ਫਿਰ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦੇ ਹਨ ।