ਲਾਸ ਏਂਜਲਸ , 07 ਮਈ ( NRI MEDIA )
ਭਾਰਤ ਦੇ ਹੁਨਰ ਦਾ ਡੰਕਾ ਹੁਣ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ , ਇਸੇ ਲੜੀ ਵਿੱਚ ਹੁਣ ਭਾਰਤ ਦੇ ਡਾਂਸ ਗਰੁੱਪ ਨੇ ਅਮਰੀਕਾ ਵਿੱਚ ਡਾਂਸ ਰਿਅਲਟੀ ਸ਼ੋ ਜਿੱਤਿਆ ਹੈ , ਮੁੰਬਈ ਦੇ 'ਦ ਕਿੰਗਜ਼' ਦੇ ਹਿੱਪ ਹੋਪ ਡਾਂਸ ਗਰੁੱਪ ਨੇ ਭਾਰਤ ਦੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੇ ਬਣਾ ਦਿੱਤੀ ਹੈ , 17 ਤੋਂ 21 ਸਾਲ ਦੀ ਉਮਰ ਦੇ 14 ਡਾਂਸਰਾਂ ਦੇ ਇਸ ਸਮੂਹ ਨੇ ਅਮਰੀਕੀ ਰਿਐਲਿਟੀ ਸ਼ੋਅ 'ਵਰਲਡ ਆਫ ਡਾਂਸ' ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ , ਉਨ੍ਹਾਂ ਨੂੰ ਸ਼ੋਅ ਟ੍ਰਾਫੀ ਦੇ ਨਾਲ 10 ਮਿਲੀਅਨ ਡਾਲਰ (ਕਰੀਬ ਸੱਤ ਕਰੋੜ ਰੁਪਏ) ਦਾ ਨਕਦ ਇਨਾਮ ਮਿਲਿਆ ਹੈ , ਇਸ ਡਾਂਸ ਰਿਐਲਿਟੀ ਸ਼ੋ ਵਿੱਚ ਦੁਨੀਆ ਭਰ ਦੇ ਕਈ ਗਰੁੱਪ ਨੇ ਹਿੱਸਾ ਲਿਆ ਸੀ |
ਕਿੰਗ ਡਾਂਸ ਗਰੁੱਪ ਨੇ ਸ਼ੋਅ ਦੇ ਜੱਜ ਡੇਰੇਕ ਹੱਫ, ਨੀਯੋ ਅਤੇ ਜੈਨੀਫ਼ਰ ਲੋਪੇਜ਼ ਨੂੰ ਆਪਣੇ ਪ੍ਰਦਰਸ਼ਨ ਦੇ ਨਾਲ ਪ੍ਰਭਾਵਿਤ ਕੀਤਾ ਅਤੇ ਫਿਨਾਲੇ ਵਿੱਚ ਜਿੱਤ ਪ੍ਰਾਪਤ ਕੀਤੀ , ਮੁੰਬਈ ਦੇ 'ਦਿ ਕਿੰਗਜ਼ ਡਾਂਸ' ਗਰੁੱਪ ਵਿੱਚ 14 ਮੈਂਬਰ ਹਨ, ਜਿਨ੍ਹਾਂ ਵਿੱਚੋਂ 17 ਤੋਂ 21 ਸਾਲ ਦੀ ਉਮਰ ਦੇ ਹਨ , ਇਹ ਸਮੂਹ ਬਾਲੀਵੁੱਡ ਹਿਪ ਹੋਪ ਡਾਂਸ ਵਿੱਚ ਮਾਹਰ ਹਨ , ਉਨ੍ਹਾਂ ਨੇ 2008 ਵਿੱਚ ਆਪਣੀ ਯਾਤਰਾ ਨੂੰ ਸ਼ੁਰੂ ਕੀਤਾ ਸੀ |
ਇਹ ਗਰੁੱਪ ਰਿਐਲਿਟੀ ਸ਼ੋ 'ਇੰਡੀਆਜ਼ ਗੋਟ ਟੇਲੈਂਟ' ਦੇ ਤੀਜੇ ਸੀਜ਼ਨ ਦਾ ਜੇਤੂ ਸੀ , 2015 ਵਿੱਚ, 'ਦ ਕਿੰਗਸ' ਵਿਸ਼ਵ ਹਿੱਪ-ਹੋਪ ਡਾਂਸ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ 'ਤੇ ਆਇਆ ਸੀ , ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗਰੁੱਪ ਬੁੱਧਵਾਰ ਨੂੰ ਘਰ ਵਾਪਸ ਆਵੇਗਾ , ਮੁੰਬਈ ਦੇ ਸਥਾਨਕ ਡਾਂਸਿੰਗ ਗਰੁੱਪ ਜੇਤੂਆਂ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ |