ਵੈਲਿੰਗਟਨ , 31 ਜਨਵਰੀ ( NRI MEDIA )
ਭਾਰਤ ਨੇ ਇਕ ਸੁਪਰਓਵਰ ਦੌਰਾਨ ਵੈਲਿੰਗਟਨ ਟੀ -20 ਮੈਚ ਜਿੱਤ ਲਿਆ ਹੈ , ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ -20 ਕੌਮਾਂਤਰੀ ਸੀਰੀਜ਼ ਦਾ ਚੌਥਾ ਮੈਚ ਵੀ ਟਾਈ ਹੋ ਗਿਆ ਸੀ ਅਤੇ ਹੁਣ ਮੈਚ ਦਾ ਫੈਸਲਾ ਸੁਪਰਓਵਰ ਰਾਹੀਂ ਹੋ ਗਿਆ ਹੈ , ਸਕਾਈ ਸਟੇਡੀਅਮ, ਵੈਲਿੰਗਟਨ ਵਿਖੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੇ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ ਅਤੇ ਨਿਉਜ਼ੀਲੈਂਡ ਨੂੰ ਜਿੱਤ ਲਈ 166 ਦੌੜਾਂ ਦਾ ਟੀਚਾ ਦਿੱਤਾ , ਇਸ ਦੇ ਜਵਾਬ ਵਿਚ ਨਿਉਜ਼ੀਲੈਂਡ ਨੇ ਵੀ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ , ਕੋਲਿਨ ਮੁਨਰੋ ਨੇ ਨਿਉਜ਼ੀਲੈਂਡ ਲਈ ਸਭ ਤੋਂ ਵੱਧ 64 ਦੌੜਾਂ ਬਣਾਈਆਂ ।
ਨਿਉਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ , ਇਸ ਮੈਚ ਵਿਚ ਭਾਰਤੀ ਟੀਮ ਤਿੰਨ ਤਬਦੀਲੀਆਂ ਨਾਲ ਉਤਰੀ ਸੀ , ਆਖਰੀ 11 ਵਿੱਚ ਰੋਹਿਤ ਸ਼ਰਮਾ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਦੀ ਜਗ੍ਹਾ ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ ਅਤੇ ਨਵਦੀਪ ਸੈਣੀ ਦੀ ਚੋਣ ਕੀਤੀ ਗਈ , ਨਿਉਜ਼ੀਲੈਂਡ ਦੇ ਨਿਯਮਤ ਕਪਤਾਨ ਅਤੇ ਸਟਾਰ ਬੱਲੇਬਾਜ਼ ਕੇਨ ਵਿਲੀਅਮਸਨ ਦੇ ਖੱਬੇ ਮੋਢੇ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਜਗ੍ਹਾ ਕਪਤਾਨੀ ਟਿਮ ਸਾਉਥੀ ਨੇ ਕੀਤੀ ।