ਨਾਗਪੁਰ , 05 ਮਾਰਚ ( NRI MEDIA )
ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਨਾਗਪੁਰ ਦੇ ਵਿਦਰਭ ਕ੍ਰਿਕੇਟ ਸੰਘ (ਵੀਸੀਏ) ਮੈਦਾਨ ਵਿੱਚ ਅੱਜ ਆਪਣਾ ਦੂਜਾ ਇਕ ਦਿਵਸੀ ਮੈਚ ਖੇਡਣਗੇ , ਇਸ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤਿਆ ਹੈ ਅਤੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ , ਭਾਰਤੀ ਟੀਮ ਨੇ ਪਹਿਲਾ ਇਕ ਦਿਨਾ ਮੈਚ ਸ਼ਾਨਦਾਰ ਤਰੀਕੇ ਨਾਲ ਛੇ ਵਿਕਟਾਂ ਨਾਲ ਜਿੱਤਿਆ ਸੀ ਅਤੇ ਸੀਰੀਜ਼ ਵਿੱਚ 1-0 ਦੀ ਲੀਡ ਬਣਾ ਲਈ ਸੀ, ਅੱਜ ਟੀਮ ਇੰਡੀਆ ਨੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ ਉੱਥੇ ਹੀ ਕੰਗਾਰੂ ਟੀਮ ਦੇ ਸਾਹਮਣੇ ਕਈ ਚੁਣੌਤੀਆਂ ਹਨ |
ਟੀਮ ਇੰਡੀਆ ਇਸ ਮੈਚ ਵਿੱਚ ਵਧੇ ਹੋਏ ਮਨੋਬੋਲ ਦੇ ਨਾਲ ਖੇਡਾਂ ਉਤਰੇਗੀ ਅਜਿਹੇ ਵਿੱਚ ਕਪਤਾਨ ਅਤੇ ਟੀਮ ਮੈਨੇਜਮੈਂਟ ਨਵੀਂ ਨੀਤੀ ਨੂੰ ਅਜ਼ਮਾਉਣਾ ਚਾਹੁੰਦੀ ਹੈ ਤਾਂ ਕਿ ਆਸਟਰੇਲੀਆ ਉਨ੍ਹਾਂ ਉੱਤੇ ਕੋਈ ਵੀ ਦਬਾਅ ਨਾ ਬਣਾ ਸਕੇ , ਭਾਰਤੀ ਟੀਮ ਦੀ ਕਮਾਨ ਇਕ ਵਾਰ ਫਿਰ ਵਿਰਾਟ ਕੋਹਲੀ ਅਤੇ ਆਸਟਰੇਲੀਅਨ ਟੀਮ ਦੀ ਕਮਾਂਡ ਐਰੋਨ ਫਿਨਚ ਦੇ ਹੱਥਾਂ ਵਿੱਚ ਹੋਵੇਗੀ |
#TeamIndia Playing XI for the 2nd ODI #INDvAUS pic.twitter.com/nb5LnEJvG0
— BCCI (@BCCI) March 5, 2019
ਇਸ ਮੈਚ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ , ਦੋਵੇਂ ਟੀਮ ਪਹਿਲੇ ਇਕ ਦਿਨਾ ਮੈਚ ਦੀਆਂ ਟੀਮ ਦੇ ਨਾਲ ਹੀ ਇਸ ਮੈਚ ਵਿੱਚ ਉਤਰਨ ਵਾਲੀਆਂ ਹਨ |