IND vs AUS : ਭਾਰਤ ਦਾ ਆਸਟ੍ਰੇਲੀਆ ਨੂੰ 127 ਦੌੜਾਂ ਦਾ ਟੀਚਾ

by mediateam

ਟਾਰਾਂਟੋ (ਵਿਕਰਮ ਸਹਿਜਪਾਲ) : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 2 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਵਾਈਜੇਗ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਜਿਸ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੂੰ 127 ਦੌੜਾਂ ਦਾ ਟੀਚਾ ਦਿੱਤਾ। ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪਹਿਲਾ ਝਟਕਾ ਰੋਹਿਤ ਦੇ ਰੂਪ 'ਚ ਲੱਗਾ। 

ਰੋਹਿਤ 5 ਦੌੜਾਂ ਬਣਾ ਕੇ ਬਿਹਨਡਰੌਂਫ ਦਾ ਸ਼ਿਕਾਰ ਬਣੇ।ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਅੱਜ ਸ਼ਾਂਤ ਰਿਹਾ ਅਤੇ ਸਿਰਫ 24 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਟੀਮ ਵਲੋਂ ਕੇ.ਐੱਲ. ਰਾਹੁਲ ਦੀ ਬੱਲੇਬਾਜ਼ੀ ਕੁਝ ਸ਼ਾਨਦਾਰ ਰਹੀ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇੰਗਲੈਂਡ ਐਂਡ ਵੇਲਸ ਵਿਚ 30 ਜੂਨ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਮਿਹਮਾਨ ਟੀਮ ਖਿਲਾਫ 2 ਟੀ-20 ਅਤੇ 5 ਵਨ ਡੇ ਖੇਡਣੇ ਹਨ।