by vikramsehajpal
ਟੋਕੀਓ (ਦੇਵ ਇੰਦਰਜੀਤ) : ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਦਾ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਯਾਮਾਗੁਚੀ ਨਾਲ ਮੁਕਾਬਲਾ ਹੋਇਆ। ਪੀਵੀ ਸਿੰਧੂ ਨੇ ਕੁਆਰਟਰ ਫਾਈਨਲ ਵਿੱਚ ਯਾਮਾਗੁਚੀ ਨੂੰ 2-0 ਨਾਲ ਹਰਾਇਆ। ਇਸ ਨਾਲ ਭਾਰਤ ਇੱਕ ਹੋਰ ਤਗਮੇ ਦੇ ਨੇੜੇ ਹੈ। ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਸੈਮੀ ਫਾਈਨਲ ਵਿਚ ਆਪਣਾ ਸਥਾਨ ਪੱਕਾ ਕਰ ਲਿਆ | ਭਾਰਤ ਨੂੰ ਇਕ ਹੋਰ ਉਲੰਪਿਕ ਤਗਮਾ ਮਿਲਣਾ ਪੱਕਾ ਹੋਇਆ ਹੈ | ਭਾਰਤੀ ਸਮੇਂ ਅਨੁਸਾਰ ਕਰੀਬ ਦੁਪਹਿਰ ਦੋ ਵਜੇ ਸ਼ੁਰੂ ਹੋਏ ਮਹਿਲਾ ਬੈਡਮਿੰਟਨ ਮੁਕਾਬਲੇ ਵਿਚ ਭਾਰਤ ਦੀ ਪੀ.ਵੀ. ਸਿੰਧੂ ਨੇ ਜਾਪਾਨ ਦੀ ਖਿਡਾਰਨ ਅਕਾਨਾ ਯਾਮਾਗੁਚੀ ਨੂੰ 56 ਮਿੰਟ ਚਲੇ ਮੁਕਾਬਲੇ ਦੇ ਸਿਧੇ ਸੈੱਟਾਂ ਚ 21-13 ਅਤੇ 22-20 ਅੰਕਾਂ ਨਾਲ ਮਾਤ ਦਿੱਤੀ।