by jaskamal
ਨਿਊਜ਼ ਡੈਸਕ : ਸ਼੍ਰੀਲੰਕਾ 'ਚ ਨੂੰ ਮਨਾਏ ਜਾਣ ਵਾਲੇ ਸਿੰਹਲੀ ਨਵੇਂ ਸਾਲ ਤੋਂ ਪਹਿਲਾਂ ਭਾਰਤ ਤੋਂ 11,000 ਟਨ ਚੌਲਾਂ ਦੀ ਇਕ ਖੇਪ ਕੋਲੰਬੋ ਬੰਦਰਗਾਹ 'ਤੇ ਪਹੁੰਚੀ। ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ 'ਚ ਕਿਹਾ, 'ਇਹ ਸਪਲਾਈ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਵਿਸ਼ੇਸ਼ ਸਬੰਧਾਂ ਨੂੰ ਦਰਸਾਉਂਦੀ ਹੈ, ਜੋ ਜਾਰੀ ਰਹੇਗੀ।' ਹਾਈ ਕਮਿਸ਼ਨ ਨੇ ਕਿਹਾ, 'ਸ੍ਰੀਲੰਕਾ ਦੇ ਲੋਕਾਂ ਦੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਭਾਰਤ ਤੋਂ 11,000 ਮੀਟ੍ਰਿਕ ਟਨ ਚੌਲ ਲੈ ਕੇ ਜਹਾਜ਼ ਚੇਨ ਗਲੋਰੀ ਕੋਲੰਬੋ ਪਹੁੰਚਿਆ।
ਜ਼ਿਕਰਯੋਗ ਹੈ ਕਿ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਖ਼ਰੀਦ ਲਈ ਸ੍ਰੀਲੰਕਾ ਨੂੰ ਭਾਰਤ ਵੱਲੋਂ ਘੋਸ਼ਿਤ 1 ਅਰਬ ਡਾਲਰ ਦੀ ਕ੍ਰੈਡਿਟ ਸਹੂਲਤ ਦੇ ਤਹਿਤ ਚੌਲਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਕਰਜ਼ੇ ਵਿੱਚੋਂ 15 ਕਰੋੜ ਡਾਲਰ ਸ੍ਰੀਲੰਕਾ ਨੂੰ ਚੌਲਾਂ ਦੀ ਸਪਲਾਈ ਲਈ ਰੱਖੇ ਗਏ ਹਨ।