ਭਾਰਤ ਨੇ ਕਸ਼ਮੀਰ ਬਾਰੇ ਮਨੁੱਖੀ ਅਧਿਕਾਰਾਂ ਦੀ UN ਰਿਪੋਰਟ ਨੂੰ ਦੱਸਿਆ ਗ਼ਲਤ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਜੰਮੂ-ਕਸਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਪੇਸ਼ ਕੀਤੀ ਹੈ। ਭਾਰਤ ਨੇ ਇਸ ਰਿਪੋਰਟ ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ OHCHR ਦੀ ਰਿਪੋਰਟ ਨੂੰ ਗ਼ਲਤ ਦੱਸਿਆ ਹੈ ਤੇ ਕਿਹਾ ਕਿ ਰਿਪੋਰਟ 'ਚ ਪਾਕਿਸਤਾਨ ਵੱਲੋਂ ਹੋਣ ਵਾਲੇ ਅੱਤਵਾਦ ਦੇ ਮੁੱਖ ਮੁੱਦੇ ਦੀ ਅਣਦੇਖੀ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਰਿਪੋਰਟ 'ਚ ਦੱਸਿਆ ਹੈ ਕਿ ਕਸ਼ਮੀਰ ਵਿੱਚ ਮਈ 2018 ਤੋਂ ਅ੍ਰਪੈਲ 2019 ਤੱਕ 12 ਮਹੀਨਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਹੋ ਸਕਦੀ ਹੈ ਤੇ ਕਿਹਾ ਇਸ ਬਾਰੇ ਨਾ ਭਾਰਤ ਤੇ ਨਾ ਹੀ ਪਾਕਿਸਤਾਨ ਗੰਭੀਰ ਹੈ। ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ਜੰਮੂ ਕਸ਼ਮੀਰ ‘ਤੇ OHCHR ਦੀ ਰਿਪੋਰਟ ਨੂੰ ਝੂਠੀ ਦੱਸਿਆ ਹੈ।

”ਉਨ੍ਹਾਂ ਨੇ ਕਿਹਾ, ਭਾਰਤ ਨੇ ਮਨੁੱਖੀ ਅਧਿਕਾਰ ਦੇ ਲਈ OHCHR ਦੀ ਰਿਪੋਰਟ ਦਾ ਸਖ਼ਤ ਵਿਰੋਧ ਕੀਤਾ ਹੈ। ਪਿਛਲੇ ਸਾਲ OHCHR ਨੇ ਕਸ਼ਮੀਰ ‘ਤੇ ਆਪਣੀ ਪਹਿਲੀ ਰਿਪੋਰਟ ਜਾਰੀ ਕੀਤੀ ਸੀ। ਉਸ ਤੋਂ ਬਾਅਦ ਉਸੇ ਰਿਪੋਰਟ ਦੀ ਅਗਲੀ ਰਿਪੋਰਟ ‘ਚ ਦਾਅਵਾ ਕੀਤਾ, “ਨਾ ਤਾਂ ਭਾਰਤ ਨੇ ਤੇ ਨਾ ਪਾਕਿਸਤਾਨ ਨੇ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਚੁੱਕਿਆ।”