ਕੂਟਨੀਤੀ ਯੁੱਧ – ਭਾਰਤ ਨੇ ਪਾਕਿਸਤਾਨ ਤੇ 200 % ਟੈਕਸ ਲਾਇਆ

by mediateam

ਨਵੀਂ ਦਿੱਲੀ / ਇਸਲਾਮਾਬਾਦ , 16 ਫਰਵਰੀ ( NRI MEDIA )

ਭਾਰਤ ਦੇ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਭਾਰਤ ਦੇ ਨਿਸ਼ਾਨੇ ਤੇ ਆ ਗਿਆ ਹੈ , ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਸੈਨਿਕ ਕਾਰਵਾਈ ਦੀ ਜਗ੍ਹਾ ਕੂਟਨੀਤੀ ਯੁੱਧ ਸ਼ੁਰੂ ਕਰ ਦਿੱਤਾ ਹੈ , ਭਾਰਤ ਨੇ ਵਪਾਰ ਯੁੱਧ ਸ਼ੁਰੂ ਕਰਦੇ ਹੋਏ ਪਾਕਿਸਤਾਨ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ਉੱਤੇ 200 ਫੀਸਦੀ ਟੈਕਸ ਲੱਗਾ ਦਿੱਤਾ ਹੈ ।


ਟੈਕਸ ਲੱਗਣ ਦਾ ਮੁੱਖ ਕਾਰਣ ਭਾਰਤ ਵਲੋਂ ਪਾਕਿਸਤਾਨ ਤੋਂ ਮੋਸਟ ਫੇਵਰਡ ਨੈਸ਼ਨ ਦਾ ਦਰਜਾ ਵਾਪਸ ਲੈਣਾ ਹੈ , ਭਾਰਤ ਨੇ ਹਮਲੇ ਤੋਂ ਬਾਅਦ ਹੋਈ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਇਹ ਸਖ਼ਤ ਫੈਸਲਾ ਲਿਆ ਹੈ , ਜਿਸ ਤੋਂ ਬਾਅਦ ਪਾਕਿਸਤਾਨ ਤੋਂ ਹੋਣ ਵਾਲੇ ਵਪਾਰ ਨੂੰ ਵੱਡਾ ਝਟਕਾ ਲੱਗੇਗਾ ।


ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕੀਤਾ ਹੈ ਕਿ ਪੁੱਲਵਾਮਾ ਦੀ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਵਪਾਰ ਦੀ ਵਿਭਿੰਨਤਾ ਦੇ ਲਈ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਵਾਪਸ ਲਿਆ ਹੈ ,ਇਸ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਨੂੰ ਅਯਾਤ ਕੀਤੇ ਜਾਣ ਦੇ ਸਾਰੇ ਤਰ੍ਹਾਂ ਦੇ ਸਮਾਨ ਤੇ ਤੁਰੰਤ ਪ੍ਰਭਾਵ ਨਾਲ ਟੈਕਸ ਵਧਾਇਆ ਗਿਆ ਹੈ ਜੋ ਹੁਣ 200 ਪ੍ਰਤੀਸ਼ਤ ਹੋਵੇਗਾ ।


ਭਾਰਤ ਵਲੋਂ ਵਪਾਰ ਯੁੱਧ ਚਲਾਉਣ ਤੋਂ ਬਾਅਦ ਪਾਕਿਸਤਾਨ ਦਾ ਰੁੱਖ ਸਪਸ਼ਟ ਹੋਣਾ ਅਜੇ ਬਾਕੀ ਹੈ ਪਰ ਕੰਗਾਲੀ ਦੀ ਕਗਾਰ ਤੇ ਖੜੇ ਪਾਕਿਸਤਾਨ ਨੂੰ ਇਸ ਟੈਕਸ ਨਾਲ ਵੱਡਾ ਝਟਕਾ ਲੱਗੇਗਾ , ਭਾਰਤ ਦਾ ਇਹ ਕਦਮ ਕੀ ਪ੍ਰਭਾਵ ਪਾਉਂਦਾ ਹੈ ਇਸ ਤੇ ਪੂਰੇ ਦੱਖਣ ਏਸ਼ੀਆ ਦੀ ਨਜ਼ਰ ਰਹੇਗੀ ।