ਭਾਰਤ ਦਾ ਰਾਹ ਮੁਸ਼ਕਲ – 5 ਦੌੜਾਂ ਤੇ ਡਿੱਗੀਆਂ ਤਿੰਨ ਵਿਕਟਾਂ

by mediateam

ਮੈਨਚੇਸਟਰ , 10 ਜੁਲਾਈ ( NRI MEDIA )

ਮੈਨਚੈਸਟਰ ਵਿੱਚ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦੀ ਟੀਚਾ ਦਿੱਤਾ ਹੈ , ਨਿਊਜ਼ੀਲੈਂਡ ਨੇ 50 ਓਵਰ ਵਿੱਚ 8 ਵਿਕਟ 'ਤੇ 239 ਦੌੜਾਂ ਬਣਾਈਆਂ. ਉਸ ਲਈ ਰੋਸ ਟੇਲਰ ਨੇ 74 ਅਤੇ ਕਪਤਾਨ ਕੇਨ ਵਿਲੀਅਮਸਨ ਨੇ 67 ਦੌੜਾਂ ਦੀ ਪਾਰੀ ਖੇਡੀ , ਭਾਰਤ ਲਈ ਭੁਵਨੇਸ਼ਰ ਕੁਮਾਰ ਨੇ ਸਭ ਤੋਂ ਜਿਆਦਾ ਤਿੰਨ ਵਿਕਟ ਲਏ  ਹਨ , ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਹੈ , ਭਾਰਤ ਦੀ ਟੀਮ ਦੇ ਤਿੰਨ ਵਿਕਟ ਸਿਰਫ 5 ਦੌੜਾਂ ਤੇ ਡਿੱਗ ਗਏ ਹਨ , ਮੈਟ ਹੈਨਰੀ ਨੇ ਰੋਹਿਤ ਸ਼ਰਮਾ ਨੂੰ ਬਾਹਰ ਕੀਤਾ , ਰੋਹਿਤ ਦੇ ਬਾਅਦ ਵੀਰਾਟ ਕੋਹਲੀ ਵੀ ਇਕ ਦੌੜ ਬਣਾ ਕੇ ਪਵੇਲੀਅਨ ਵਾਪਸ ਜਾਂਦੇ ਬਣੇ ,  ਉਹਨਾਂ ਨੂੰ ਬੋੱਲਟ ਨੇ ਐਲਬੀਡਬਲਿਊ ਆਊਟ ਕੀਤਾ , ਕੋਹਲੀ ਤੋਂ ਬਾਅਦ ਲੋਕੇਸ਼ ਰਾਹੁਲ ਵੀ ਅਗਲੇ ਓਵਰ ਵਿਚ ਪਵੇਲੀਅਨ ਵਾਪਸ ਪਰਤ ਗਏ ਹਨ |


ਆਈਸੀਸੀ ਵਿਸ਼ਵ ਕੱਪ -2019 ਦਾ ਪਹਿਲਾ ਸੈਮੀਫਾਈਨਲ ਮੈਚ ਮੰਗਲਵਾਰ ਨੂੰ ਰੱਦ ਹੋਣ ਤੋਂ ਬਾਅਦ ਅੱਜ ਭਾਰਤ-ਨਿਊਜ਼ੀਲੈਂਡ ਦੇ ਵਿਚਕਾਰ ਮੈਨਚੇਸਟਰ ਵਿੱਚ ਖੇਡਿਆ ਜਾ ਰਿਹਾ ਹੈ , ਕਲ ਐਚ ਮੀਹ ਦੇ ਕਾਰਨ ਰੱਦ ਹੋਇਆ ਸੀ ਅਤੇ ਅੱਜ ਰਿਜ਼ਰਵ ਡੇਅ ਦੇ ਦਿਨ ਇਹ ਮੈਚ ਦੁਬਾਰਾ ਸ਼ੁਰੂ ਕੀਤਾ ਗਿਆ ਹੈ  |