ਭਾਰਤ 5000 ਅਰਬ ਡਾਲਰ ਦੀ ਆਰਥਿਕਤਾ ਬਣਨ ਵੱਲ ਵਧ ਰਿਹਾ : PM ਮੋਦੀ

by mediateam

ਨਵੀਂ ਦਿੱਲੀ (Vikram Sehajpal) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਲੇਖਾਕਾਰ ਅਤੇ ਡਿਪਟੀ ਲੇਖਾਕਾਰ ਜਨਰਲ ਕਨਕਲੇਵ ਪਹੁੰਚੇ। ਜਿਥੇ ਉਨ੍ਹਾਂ ਨੇ ਕੈਗ ਦੀ ਜ਼ਿੰਮੇਦਾਰੀ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਪੀਐਮ ਮੋਦੀ ਨੇ ਕਿਹਾ ਕਿ ਕੈਗ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਹੈ ਕਿਉਂਕਿ ਉਹ ਦੇਸ਼ ਅਤੇ ਸਮਾਜ ਦੇ ਆਰਥਿਕ ਚਾਲ-ਚਲਣ ਨੂੰ ਪਵਿੱਤਰ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਲਈ ਉਨ੍ਹਾਂ ਨਾਲ ਉਮੀਦਾਂ ਜ਼ਿਆਦਾ ਰਹਿੰਦੀਆਂ ਹਨ।

ਨਰਿੰਦਰ ਮੋਦੀ ਨੇ ਨਿਯੰਤਰਣ ਅਤੇ ਆਡੀਟਰ ਜਨਰਲ(ਕੈਗ) ਨੂੰ ਕਿਹਾ ਕਿ ਉਹ ਸਰਕਾਰੀ ਵਿਭਾਗਾਂ ਵਿੱਚ ਧੋਖਾਧੜੀ ਦੀ ਜਾਂਚ ਲਈ ਨਵੇਂ ਤਕਨੀਕੀ ਢੰਗਾਂ ਨੂੰ ਵਿਕਸਤ ਕਰਨ ਅਤੇ ਦੇਸ਼ ਨੂੰ 5,000 ਅਰਬ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ।ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਨਿਯੰਤਰਣ ਅਤੇ ਆਡੀਟਰ ਜਨਰਲ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਗ ਨੂੰ ਪੇਸ਼ੇ ਨਾਲ ਸਬੰਧਤ ਧੋਖਾਧੜੀ ਨਾਲ ਨਜਿੱਠਣ ਲਈ ਨਵੀਨਤਾਕਾਰੀ ਤਰੀਕਿਆਂ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਆਡੀਟਰ ਨੂੰ ਸ਼ਾਸਨ ਪ੍ਰਬੰਧਨ ਅਤੇ ਸਮਰੱਥਾ ਵਿੱਚ ਸੁਧਾਰ ਲਿਆਉਣ ਲਈ ਯੋਗਦਾਨ ਪਾਉਣ ਲਈ ਕਿਹਾ ਹੈ।ਪੀਐੱਮ ਮੋਦੀ ਨੇ ਕਿਹਾ ਕਿ ਸਰਕਾਰ 2022 ਤੱਕ ਸਬੂਤ-ਅਧਾਰਤ ਨੀਤੀ ਵੱਲ ਵਧਣਾ ਚਾਹੁੰਦੀ ਹੈ ਅਤੇ ਕੈਗ ਇੱਕ ਥਿੰਕ ਟੈਂਕ ਬਣ ਕੇ ਅਤੇ ਅੰਕੜਿਆਂ ਦੇ ਵਿਆਪਕ ਵਿਸ਼ਲੇਸ਼ਣ 'ਤੇ ਕੇਂਦ੍ਰਤ ਕਰਕੇ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਅੱਜ ਕੈਗ ਨੂੰ ਸਿਰਫ਼ ਅੰਕੜੇ ਅਤੇ ਪ੍ਰਕਿਰਿਆਵਾਂ ਤੱਕ ਸੀਮਿਤ ਨਹੀਂ ਕਰਨਾ ਚਾਹੀਦਾ ਬਲਕਿ ਚੰਗੇ ਸ਼ਾਸਨ ਲਈ ਵੀ ਕੰਮ ਕਰਨਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਕੈਗ ਨੂੰ ਕੈਗ ਪਲੱਸ ਬਣਾ ਰਹੇ ਹੋ।