ਵੈੱਬ ਡੈਸਕ (Nri Media) : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂਰਪੀਅਨ ਸੰਸਦ ਦੇ ਪ੍ਰਸਤਾਵ ਉੱਤੇ ਵੀਰਵਾਰ ਨੂੰ ਵੋਟਿੰਗ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਹੁਣ ਇਹ ਵੋਟਿੰਗ ਮਾਰਚ ਮਹੀਨੇ ਹੋਵੇਗੀ ਜਿਸ ਨਾਲ ਇਸ ਉੱਤੇ ਭਾਰਤ ਨੇ ਕੂਟਨੀਤਿਕ ਸਫਲਤਾ ਹਾਸਲ ਕੀਤੀ ਹੈ।ਦਰਅਸਲ ਯੂਰਪੀਅਨ ਸੰਸਦ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ (ਸੀਏਏ) ਉੱਤੇ ਬਹਿਸ ਹੋਈ। ਇਸ ਤੋਂ ਬਾਅਦ ਇਹ ਕਿਆਸਆਰਈਆਂ ਸਨ ਕਿ ਵੀਰਵਾਰ ਨੂੰ ਇਸ ਉੱਤੇ ਵੋਟਿੰਗ ਹੋ ਸਕਦੀ ਹੈ। ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਸੀ।
ਸੂਤਰਾਂ ਮੁਤਾਬਕ ਪਾਕਿਸਤਾਨ ਨੇ ਆਪਣੇ ਕੁਝ ਯੂਰਪੀਅਨ ਸਹਿਯੋਗੀਆਂ ਦੀ ਮਦਦ ਨਾਲ ਇਸ ਪ੍ਰਸਤਾਵ ਉੱਤੇ ਵੋਟਾਂ ਪਾਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਸਕਿਆ। ਯੂਰਪੀਅਨ ਸੰਸਦ ਵਿੱਚ ਭਾਰਤ ਦੇ ਮਿੱਤਰ ਪਾਕਿਸਤਾਨ ਦੇ ਮਿੱਤਰਾਂ ਉੱਤੇ ਭਾਰੀ ਪੈ ਗਏ।ਦੱਸ ਦਈਏ ਕਿ ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਸੀ। ਭਾਰਤ ਨੇ ਯੂਰਪੀਅਨ ਸੰਘ ਨੂੰ ਕਿਹਾ ਸੀ, "ਇਹ ਸਾਡਾ ਅੰਦਰੂਨੀ ਮਾਮਲਾ ਹੈ। ਇਸ ਕਾਨੂੰਨ ਨੂੰ ਸੰਸਦ ਵਿੱਚ ਜਨਤਕ ਬਹਿਸ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਅਤੇ ਲੋਕਤੰਤਰੀ ਸਾਧਨਾਂ ਦੁਆਰਾ ਅਪਣਾਇਆ ਗਿਆ ਹੈ।"