ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਨੇ ਕਦੇ ਵੀ ਕਿਸੇ ਗੁਆਂਢੀ ਦੇਸ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਭਾਰਤ ਹਮੇਸ਼ਾ ਹੀ ਆਪਣੇ ਗੁਆਂਢੀ ਦੇਸ਼ਾ ਨਾਲ ਵਧੀਆਂ ਸਬੰਧ ਬਣਾਉਣਾ ਚਾਹੁੰਦਾ ਹੈ। ਜਦੋ ਵੀ ਸਾਡੇ ਗੁਆਂਢੀ ਦੇਸ਼ਾ ਨੂੰ ਲੋੜ ਪਈ ਤਾਂ ਅਸੀਂ ਇੱਕ ਕਦਮ ਅੱਗੇ ਵੱਧ ਕੇ ਉਨ੍ਹਾਂ ਦੀ ਮਦਦ ਕੀਤੀ ਪਰ ਜੇਕਰ ਕਿਸੇ ਵੀ ਦੇਸ਼ ਨੇ ਆਪਣੀਆਂ ਹੱਦਾਂ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਅਸੀਂ ਉਸ ਨੂੰ ਢੁੱਕਵਾਂ ਜਵਾਬ ਦਿੱਤਾ ਹੈ। ਦੱਸ ਦਈਏ ਕਿ ਜਦੋ ਭਾਰਤ ਤੇ ਪਾਕਿਸਤਾਨ ਵਿਚਾਲੇ 1971 ਦੀ ਜੰਗ ਹੋਈ ਤਾਂ ਭਾਰਤ ਨੇ ਇਹ ਜੰਗ 'ਚ ਇਤਿਹਾਸਕ ਜਿੱਤ ਹਾਸਲ ਕੀਤੀ । ਇਸ ਜੰਗ ਦੀ ਪ੍ਰਧਾਨਗੀ ਫੀਲਡ ਮਾਰਸ਼ਲ ਸੈਮ ਨੇ ਕੀਤੀ ਸੀ ।
1947 'ਚ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਪੂਰਬੀ ਪਾਕਿਸਤਾਨ , ਜਿਸ ਨੂੰ ਇਸ ਸਮੇ ਬੰਗਲਾਦੇਸ਼ ਵੀ ਕਿਹਾ ਜਾਂਦਾ ਹੈ। ਇਹ ਹੁਣ ਪਾਕਿਸਤਾਨ ਦੇ ਹਿੱਸੇ 'ਚ ਚਲਾ ਗਿਆ ਹੈ । ਭਾਰਤ ਦੀ ਮਦਦ ਨਾਲ ਬੰਗਲਾਦੇਸ਼ ਪਾਕਿਸਤਾਨ ਤੋਂ ਆਜ਼ਾਦ ਹੋ ਗਿਆ ਤੇ ਇੱਕ ਨਵੇਂ ਦੇਸ਼ ਦੇ ਰੂਪ 'ਚ ਸਾਹਮਣੇ ਆਇਆ । ਪਾਕਿਸਤਾਨੀ ਫੋਜ ਦੇ ਵਧਦੇ ਅੱਤਿਆਚਾਰਾਂ ਨੂੰ ਦੇਖਦੇ ਵੱਡੀ ਗਿਣਤੀ 'ਚ ਬੰਗਲਾਦੇਸ਼ੀ ਭਾਰਤ 'ਚ ਸ਼ਰਨ ਲੈਣ ਲਈ ਮਜਬੂਰ ਹੋਏ ਸੀ।