by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੀ ਇਕ ਲਘੂ ਫਿਲਮ 'ਪੀਰੀਅਡ: ਐਨਡ ਆਫ ਸੇਂਟੇਂਸ' ਨੂੰ ਡਾਕਿਊਮੈਂਟਰੀ ਸ਼ਾਰਟ ਸਬਜੈਕਟ ਸ਼੍ਰੇਣੀ 'ਚ ਆਸਕਰ ਪੁਰਸਕਾਰ ਮਿਲਿਆ ਹੈ। ਇਸ ਡਾਕਿਊਮੈਂਟਰੀ ਦਾ ਨਿਰਦੇਸ਼ਨ ਰਾਇਕਾ ਜੋਹਤਾਬਚੀ ਨੇ ਕੀਤਾ ਹੈ ਤੇ ਇਸ ਨੂੰ ਭਾਰਤੀ ਪ੍ਰੋਡਿਊਸਰ ਗੁਨੀਤ ਮੋਂਗਾ ਦੀ ਸਿੱਖਿਆ ਐਂਟਰਟੇਨਮੈਂਟ ਨੇ ਬਣਾਇਆ ਹੈ।
ਇਸ ਡਾਕਿਊਮੈਂਟਰੀ ਆਕਵੁੱਡ ਸਕੂਲ ਇਨ ਲਾਸ ਏਂਜਲਸ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੀ ਅਧਿਆਪਕ ਮਿਲਿਸਾ ਬਰਟਨ ਵਲੋਂ ਸ਼ੁਰੂ ਕੀਤੇ ਗਏ 'ਦ ਪ੍ਰੋਜੈਕਟ' ਦਾ ਹਿੱਸਾ ਹੈ। ਦੱਸ ਦਈਏ ਕਿ ਭਾਰਤ ਦੇ ਪੇਂਡੂ ਖੇਤਰਾਂ 'ਚ ਮਹਾਂਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਇਹ ਫਿਲਮ ਬਣੀ ਹੈ|
ਜੋਹਤਾਬਚੀ ਨੇ ਆਸਕਰ ਪੁਰਸਕਾਰ ਸਵਿਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਹਾਂਵਾਰੀ ਨੂੰ ਲੈ ਕੇ ਬਣੀ ਕੋਈ ਫਿਲਮ ਵੀ ਆਸਕਰ ਜਿੱਤ ਸਕਦੀ ਹੈ।And the #Oscars winner is... pic.twitter.com/tvMiXH9hto
— The Academy (@TheAcademy) February 25, 2019
More News
NRI Post