ਨਵੀਂ ਦਿੱਲੀ ,13 ਮਾਰਚ ( NRI MEDIA )
ਇਥੋਪੀਆ ਦੀ ਏਅਰਲਾਈਨ ਦੇ ਹੋਏ ਹਵਾਈ ਹਾਦਸੇ ਤੋਂ ਬਾਅਦ ਸੰਸਾਰ ਭਰ ਦੇ ਦੇਸ਼ ਬੋਇੰਗ 737 ਮੈਕਸ ਜਹਾਜ਼ਾਂ ਤੇ ਰੋਕ ਲਾ ਰਹੇ ਹਨ , ਭਾਰਤ ਨੇ ਵੀ ਹੁਣ ਜੈੱਟ ਏਅਰਵੇਜ਼ ਅਤੇ ਸਪਾਈਸ ਜੈੱਟ ਦੇ ਕੋਲ ਮੌਜੂਦ ਬੋਇੰਗ 737 ਮੈਕਸ ਜਹਾਜ਼ਾਂ ਦੇ ਕੁੱਲ 17 ਮਾਡਲਾਂ ਉੱਤੇ ਰੋਕ ਲਗਾ ਦਿੱਤੀ ਹੈ , ਭਾਰਤ ਦੇ ਹਵਾਈ ਮੰਤਰਾਲੇ ਨੇ ਬੁੱਧਵਾਰ ਸ਼ਾਮ ਚਾਰ ਵਜੇ ਤੋਂ ਇਨ੍ਹਾਂ ਸਾਰੇ ਜਹਾਜ਼ਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ , ਇਸ ਦੇ ਨਾਲ ਹੀ ਸੰਸਾਰ ਭਰ ਦੇ ਕੁੱਲ 45 ਦੇਸ਼ ਨੇ ਵੀ ਇਸ ਜਹਾਜ਼ ਨੂੰ ਬੈਨ ਕਰ ਦਿੱਤਾ ਹੈ , ਇਨ੍ਹਾਂ ਦੇਸ਼ ਵਿੱਚ ਸਭ ਤੋਂ ਜ਼ਿਆਦਾ 28 ਦੇਸ਼ ਯੂਰਪ ਦੇ ਹਨ |
ਸਿਵਲ ਐਵੀਏਸ਼ਨ ਮੰਤਰਾਲੇ ਨੇ ਇਕ ਟਵੀਟ ਕਰਦੇ ਹੋਏ ਟਵਿੱਟਰ 'ਤੇ ਕਿਹਾ ਕਿ ਡੀਜੀਸੀਏ ਨੇ ਬੋਇੰਗ 737-MAX ਜਹਾਜ਼ ਦੀ ਫੌਰੀ ਉਡਾਣ' ਤੇ ਤੁਰੰਤ ਰੋਕ ਲਗਾ ਦਿੱਤੀ ਹੈ , ਇਹ ਜਹਾਜ਼ ਉਦੋਂ ਤਕ ਉਡਾਣ ਨਹੀਂ ਭਰਨਗੇ ਜਦੋ ਤੱਕ ਇਹ ਸੁਰੱਖਿਆ ਟੈਸਟ ਵਿੱਚੋ ਨਹੀਂ ਲੰਘੇਗਾ , ਇਸ ਦੀ ਉਡਾਣ ਸੁਰੱਖਿਅਤ ਕਾਰਵਾਈ ਲਈ ਸੁਰੱਖਿਆ ਉਪਾਅ ਕੀਤੇ ਜਾਣ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇਗੀ |
ਮੰਤਰਾਲੇ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਹਮੇਸ਼ਾ ਸਾਡੀ ਮੁੱਖ ਤਰਜੀਹ ਹੈ , ਅਸੀਂ ਯਾਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੁਨੀਆ ਭਰ ਦੇ ਰੈਗੂਲੇਟਰਾਂ, ਏਅਰਲਾਈਨਾਂ ਅਤੇ ਹਵਾਈ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਕਦਮ ਚੁੱਕਦੇ ਰਹਾਂਗੇ |
ਜ਼ਿਕਰਯੋਗ ਹੈ ਕਿ ਇਥੋਪਿਆ ਵਿੱਚ ਪਿਛਲੇ ਦਿਨੀ ਹੋਏ ਹਵਾਈ ਹਾਦਸੇ ਵਿੱਚ ਛੇ ਭਾਰਤੀਆਂ ਸਮੇਤ 157 ਲੋਕ ਮਾਰੇ ਗਏ ਸਨ , ਬੋਇੰਗ ਬਣੂੰ ਵਾਲੀ ਕੰਪਨੀ ਨੇ ਕਿਹਾ ਹੈ ਕਿ 'ਕੰਪਨੀ ਦੀ ਤਰਜੀਹ ਸੁਰੱਖਿਆ ਹੈ. ਸਾਨੂੰ 737 ਮੈਕਸ ਏਅਰਕ੍ਰਾਫਟ ਵਿਚ ਮੌਜੂਦ ਸੁਰੱਖਿਆ ਉਪਾਵਾਂ 'ਤੇ ਵਿਸ਼ਵਾਸ ਹੈ, ਦੁਨੀਆ ਦੀਆਂ ਵੱਖ-ਵੱਖ ਰੈਗੂਲੇਟਰੀ ਏਜੰਸੀਆਂ ਨੇ ਆਪਣੀ ਉਡਾਣ ਨੂੰ ਜਾਰੀ ਰੱਖਣ ਜਾਂ ਰੋਕਣ ਦਾ ਫੈਸਲਾ ਕੀਤਾ ਹੈ, ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ |