ਵਿਸ਼ਾਖਾਪਟਨਮ , 24 ਫਰਵਰੀ ( NRI media )
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੀ -20 ਮੈਚ ਵਿਸਾਖਾਪਟਨਮ ਵਿਚ ਖੇਡਿਆ ਜਾਵੇਗਾ ਭਾਰਤ ਦੇ ਆਸਟਰੇਲੀਆ ਦੌਰੇ ਤੋਂ ਬਾਅਦ ਹੁਣ ਆਸਟਰੇਲੀਆ ਟੀਮ ਭਾਰਤ ਆਈ ਹੈ , ਇਸ ਮੈਚ ਦੇ ਨਾਲ ਕੈਪਟਨ ਵਿਰਾਟ ਕੋਹਲੀ ਟੀਮ ਵਿਚ ਵਾਪਸੀ ਕਰਨਗੇ , ਉਹ ਨਿਊਜ਼ੀਲੈਂਡ ਦੇ ਖਿਲਾਫ ਆਖ਼ਰੀ ਦੋ ਵਨ ਡੇ ਅਤੇ ਟੀ -20 ਲੜੀ ਤੋਂ ਬਾਹਰ ਸਨ. 16 ਮਹੀਨੇ ਬਾਅਦ ਕੋਹਲੀ ਘਰੇਲੂ ਮੈਦਾਨ 'ਤੇ ਟੀ -20 ਮੈਚ ਖੇਡਣਗੇ, ਉਨ੍ਹਾਂ ਨੇ ਨਵੰਬਰ 2017 ਵਿਚ ਤਿਰੂਵਨੰਤਪੁਰਮ ਵਿਚ ਟੀ -20 ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ , ਉਸ ਮੈਚ ਵਿੱਚ ਭਾਰਤੀ ਟੀਮ ਛੇ ਦੌੜਾਂ ਨਾਲ ਜਿੱਤ ਗਈ ਸੀ ।
ਭਾਰਤ ਨੇ ਕੋਹਲੀ ਤੋਂ ਬਿਨਾਂ ਘਰੇਲੂ ਮੈਦਾਨ 'ਤੇ ਆਖਰੀ 6 ਮੈਚ ਜਿੱਤੇ ਹਨ, ਆਸਟ੍ਰੇਲੀਆ ਟੀਮ ਨੇ ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਵੀ ਟੀ20 ਸੀਰੀਜ਼ ਨੂੰ ਬਰਾਬਰੀ ਤੇ ਖ਼ਤਮ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਸੀ।
ਕੋਹਲੀ ਤੋਂ ਬਿਨਾਂ ਭਾਰਤ ਨੇ ਪਿਛਲੇ 16 ਮਹੀਨਿਆਂ ਵਿਚ ਘਰੇਲੂ ਮੈਦਾਨ 'ਤੇ ਛੇ ਮੈਚ ਖੇਡੇ. ਇਹਨਾਂ ਸਭਨਾਂ ਵਿੱਚ, ਟੀਮ ਨੂੰ ਜਿੱਤ ਮਿਲੀ , ਕੋਹਲੀ ਨੇ ਹੁਣ ਤਕ 65 ਟੀ -20 ਦੇ ਵਿੱਚ ਕੁੱਲ 2167 ਦੌੜਾਂ ਬਣਾਈਆਂ ਹਨ. ਇਸ ਸਮੇਂ ਦੌਰਾਨ ਉਨ੍ਹਾਂ ਦੀ ਔਸਤ 49.25 ਸੀ. ਘਰ ਵਿਚ ਉਸ ਨੇ 22 ਮੈਚਾਂ ਵਿਚ 41.41 ਦੀ ਔਸਤ ਨਾਲ 704 ਦੌੜਾਂ ਬਣਾਈਆਂ ਹਨ ।
ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7ਵਜੇ ਅਤੇ ਕੈਨੇਡੀਅਨ ਸਮੇਂ ਅਨੁਸਾਰ ਸਵੇਰੇ 8.30 ਵਜੇ ਸ਼ੁਰੂ ਹੋਵੇਗਾ ।