by vikramsehajpal
ਲੇਹ (ਜਸਪ੍ਰੀਤ) - ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਹਾਲਾਤ ਦੇ ਜਾਇਜ਼ੇ ਤੇ ਵੱਖਰੇਵੇਂ ਦੂਰ ਕਰਨ ਦੇ ਇਰਾਦੇ ਨਾਲ ਅੱਜ ਭਾਰਤ ਤੇ ਚੀਨ ਨੇ ਉਸਾਰੂ ਗੱਲਬਾਤ ਕੀਤੀ। ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ-ਮਸ਼ਵਰੇ ਤੇ ਤਾਲਮੇਲ ਦੇ ਕੰਮਕਾਜੀ ਚੌਖਟੇ ਤਹਿਤ 31ਵੀਂ ਬੈਠਕ ਪੇਈਚਿੰਗ ਵਿਚ ਹੋਈ।
ਬੈਠਕ ਦੌਰਾਨ ਦੋਵਾਂ ਧਿਰਾਂ ਨੇ ਸਰਹੱਦ ’ਤੇ ਅਮਨ ਦੀ ਬਹਾਲੀ ਤੇ ਅਸਲ ਕੰਟਰੋਲ ਰੇਖਾ ਦੇ ਸਤਿਕਾਰ ’ਤੇ ਜ਼ੋਰ ਦਿੱਤਾ, ਜੋ ਦੁਵੱਲੇ ਰਿਸ਼ਤਿਆਂ ਦੀ ਬਹਾਲੀ ਲਈ ਜ਼ਰੂਰੀ ਹੈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਪਿਛਲੀ ਬੈਠਕ 31 ਜੁਲਾਈ ਨੂੰ ਦਿੱਲੀ ’ਚ ਹੋਈ ਸੀ।