ਨਿਊਜ਼ ਡੈਸਕ : ਸਟਾਰ ਓਪਨਰ ਰੋਹਿਤ ਸ਼ਰਮਾ ਦੇ ਟੈਸਟ ਕਪਤਾਨੀ ਦੌਰ ਦੀ ਸ਼ੁਰੂਆਤ ਵੀ ਜਿੱਤ ਨਾਲ ਹੋਈ ਹੈ। ਰੋਹਿਤ ਦੀ ਕਪਤਾਨੀ ਹੇਠ, ਭਾਰਤੀ ਟੀਮ ਨੇ ਪਹਿਲੇ ਟੈਸਟ ਮੈਚ 'ਚ ਸ਼੍ਰੀਲੰਕਾ ਨੂੰ ਇਕ ਪਾਰੀ ਤੇ 222 ਦੌੜਾਂ ਨਾਲ ਹਰਾਇਆ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਅਜੇਤੂ 175 ਦੌੜਾਂ ਬਣਾਉਣ ਤੋਂ ਬਾਅਦ ਗੇਂਦ ਨਾਲ ਵੀ ਸ਼ਾਨਦਾਰ ਖੇਡ ਦਿਖਾਈ ਤੇ ਕੁੱਲ 9 ਵਿਕਟਾਂ ਲਈਆਂ। ਭਾਰਤੀ ਟੀਮ ਨੇ ਪਹਿਲੀ ਪਾਰੀ 8 ਵਿਕਟਾਂ 'ਤੇ 574 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਦੀ ਪਹਿਲੀ ਪਾਰੀ ਸਿਰਫ 174 ਦੌੜਾਂ 'ਤੇ ਹੀ ਸਿਮਟ ਗਈ ਅਤੇ ਉਸ ਨੂੰ ਫਾਲੋਆਨ ਕਰਨ ਲਈ ਮਜਬੂਰ ਹੋਣਾ ਪਿਆ। ਮਹਿਮਾਨ ਟੀਮ ਦੇ ਬੱਲੇਬਾਜ਼ ਦੂਜੀ ਪਾਰੀ 'ਚ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਟੀਮ 178 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਮੋਹਾਲੀ ਦੇ ਆਈ.ਐੱਸ.ਬਿੰਦਰਾ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਇਸ ਪਹਿਲੇ ਮੈਚ 'ਚ ਭਾਰਤੀ ਟੀਮ ਨੇ 8 ਵਿਕਟਾਂ 'ਤੇ 574 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਦੀ ਪਹਿਲੀ ਪਾਰੀ ਸਿਰਫ 174 ਦੌੜਾਂ 'ਤੇ ਹੀ ਸਿਮਟ ਗਈ ਅਤੇ ਉਸ ਨੂੰ ਫਾਲੋਆਨ ਕਰਨ ਲਈ ਮਜਬੂਰ ਹੋਣਾ ਪਿਆ। ਮਹਿਮਾਨ ਟੀਮ ਦੇ ਬੱਲੇਬਾਜ਼ ਦੂਜੀ ਪਾਰੀ 'ਚ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਟੀਮ 178 ਦੌੜਾਂ ਨਾਲ ਆਲ ਆਊਟ ਹੋ ਗਈ।