ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕੋਲਕਾਤਾ ਦੇ ਈਡਨ ਗਾਰਡਨਸ 'ਚ ਖੇਡਿਆ ਜਾ ਰਿਹਾ ਹੈ। ਇਹ ਟੈਸਟ ਮੈਚ ਡੇ-ਨਾਈਟ ਹੈ।। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਦੌਰਾਨ ਬੰਗਲਾਦੇਸ਼ ਦੀ ਟੀਮ 106 ਦੌੜਾਂ ਦੇ ਨਿੱਜੀ ਸਕੋਰ 'ਤੇ ਆਲ ਆਊਟ ਹੋ ਗਈ।
ਬੰਗਲਾਦੇਸ਼ ਨੂੰ ਪਹਿਲਾ ਝਟਕਾ ਝਟਕਾ ਉਦੋਂ ਲੱਗਾ ਜਦੋਂ ਇਮਰੂਲ ਕੇਯਾਸ 4 ਦੌੜ ਦੇ ਨਿੱਜੀ ਸਕੋਰ ਇਸ਼ਾਂਤ ਸ਼ਰਮਾ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਬੰਗਲਾਦੇਸ਼ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਮੋਮੀਨੁਲ ਹੱਕ 0 ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਬੰਗਲਾਦੇਸ਼ ਦਾ ਤੀਜਾ ਵਿਕਟ ਮੁਹੰਮਦ ਮਿਥੁਨ ਦੇ ਤੌਰ 'ਤੇ ਡਿੱਗਾ। ਮਿਥੁਨ ਖਾਤਾ ਵੀ ਨਾ ਖੋਲ੍ਹ ਸਕੇ ਅਤੇ ਉਮੇਸ਼ ਦੇ ਹੱਥੋਂ ਬੋਲਡ ਹੋ ਗਏ ਤੇ ਪਵੇਲੀਅਨ ਪਰਤ ਗਏ। ਬੰਗਲਾਦੇਸ਼ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਮੁਸ਼ਫਿਕੁਰ ਰਹੀਮ ਨੂੰ 0 ਦੇ ਨਿੱਜੀ ਸਕੋਰ 'ਤੇ ਸ਼ੰਮੀ ਨੇ ਬੋਲਡ ਕਰ ਕੇ ਪਵੇਲੀਅਨ ਭੇਜ ਦਿੱਤਾ। ਬੰਗਲਾਦੇਸ਼ ਦਾ ਪੰਜਵਾਂ ਵਿਕਟ ਸ਼ਾਦਮਾਨ ਇਸਲਾਮ ਦੇ ਰੂਪ 'ਚ ਡਿੱਗਾ। ਸ਼ਾਦਮਾਨ ਉਮੇਸ਼ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਬੰਗਲਾਦੇਸ਼ ਦਾ ਛੇਵਾਂ ਵਿਕਟ ਮਹਿਮਦੁੱਲ੍ਹਾ ਦੇ ਰੂਪ 'ਚ ਡਿੱਗਾ। ਮਹਿਮਦੁੱਲ੍ਹਾ 6 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਬੰਗਲਾਦੇਸ਼ ਦੇ ਲਿਟਨ ਦਾਸ 24 ਦੌੜਾਂ ਦੇ ਸਕੋਰ 'ਤੇ ਸੱਟ ਕਾਰਨ ਰਿਟਾਇਰ ਹਰਟ ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ। ਬੰਗਲਾਦੇਸ਼ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਇਬਾਦਤ ਹੁਸੈਨ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਇਬਾਦਤ ਨੂੰ ਇਸ਼ਾਂਤ ਨੇ ਬੋਲਡ ਕਰਕੇ ਪਵੇਲੀਅਨ ਭੇਜਿਆ।
ਖ਼ਬਰ ਲਿਖੇ ਜਾਣ ਤਕ ਭਾਰਤ ਨੇ 2 ਓਵਰ ਖੇਲ ਕੇ 13 ਦੁੜਾ ਬਣਾ ਲਾਇਆ ਹਨ। ਕ੍ਰੀਜ਼ ਤੇ ਰੋਹਿਤ ਸ਼ਰਮਾ ਅਤੇ ਮਾਯੰਕ ਅੱਗਰਵਾਲ ਮੌਜੂਦ ਹਨ।
ਦੋਹਾਂ ਟੀਮਾਂ ਦੀਆਂ ਪਲੇਇੰਗ ਇਲੈਵਨ
ਭਾਰਤ: ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।
ਬੰਗਲਾਦੇਸ਼: ਸ਼ਾਦਮਾਨ ਇਸਲਾਮ, ਇਮਰੂਲ ਕੇਯਾਸ, ਮੋਮਿਨੁਲ ਹੱਕ (ਕਪਤਾਨ), ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਿਮਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਨਈਮ ਹਸਨ, ਮੇਹਦੀ ਹਸਨ, ਅਬੂ ਜਾਇਦ, ਅਲ-ਅਮੀਨ-ਹੁਸੈਨ, ਇਬਾਦਤ ਹੁਸੈਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।