ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਭਰ ਵਿੱਚ ਕੋਰੋਨਾ ਤੋਂ ਬਾਅਦ ਹੁਣ ਪਟਿਆਲਾ ਵਿੱਚ 'ਡਾਇਰੀਆ' ਦੀ ਬਿਮਾਰੀ ਨੇ ਦਸਤਕ ਦਿੱਤੀ ਹੈ। ਦੱਸ ਦਈਏ ਕਿ ਇੰਦਰਾ ਕੋਲੋਨੀ ਵਿੱਚ 'ਡਾਇਰੀਆ' ਬਿਮਾਰੀ ਨਾਲ 2 ਬੱਚਿਆਂ ਦੀ ਮੌਤ ਹੋ ਗਈ ਹੈ । ਜਿਸ ਨਾਲ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 'ਡਾਇਰੀਆ' ਬਿਮਾਰੀ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ 40 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੋ ਗਈ ਹੈ।
ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਈ ਗਿਆ ਹੈ। 'ਡਾਇਰੀਆ' ਨਾਮ ਮਰਨ ਵਾਲਿਆਂ ਵਿੱਚ ਇਕ ਬੱਚੀ ਮਹਿਕ ਤੇ 5 ਸਾਲ ਦੀ ਬੱਚੀ ਨਕੁਲ ਸ਼ਾਮਲ ਹੈ । ਦੱਸ ਦਈਏ ਕਿ ਪਟਿਆਲਾ ਵਿੱਚ ਗੰਦੇ ਪਾਣੀ ਨਾਲ ਡਾਇਰੀਏ ਦੀ ਬਿਮਾਰੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹੈ । ਇਸ ਬਿਮਾਰੀ ਨਾਲ 2 ਬਚਿਆ ਦੀ ਮੌਤ ਹੋ ਗਈ ਹੈ ਉੱਥੇ ਹੀ 7 ਮਰੀਜ਼ਾਂ ਦੀ ਤਲਤ ਨਾਜ਼ੁਕ ਬਣੀ ਹੋਈ ਹੈ ।
'ਡਾਇਰੀਆ ਬਿਮਾਰੀ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਇਲਾਕੇ ਦਾ ਜਾਇਜ਼ਾ ਲਿਆ ਹੈ। ਸਿਹਤ ਵਿਭਾਗ ਵਲੋਂ ਕੁਝ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਵੀ ਕਰਵਾਇਆ ਗਿਆ ਹੈ। ਸਿਹਤ ਵਿਭਾਗ ਵਲੋਂ ਇਹਤਿਆਤ ਵਰਤਣ ਨੂੰ ਵੀ ਕਿਹਾ ਗਿਆ ਹੈ। ਦੱਸ ਦਈਏ ਕੁਝ ਮਹੀਨੇ ਪਹਿਲਾ ਹੀ ਪਟਿਆਲਾ 'ਚ 'ਡਾਇਰੀਆ' ਫੈਲਣ ਦਾ ਮਾਮਲਾ ਸਾਹਮਣੇ ਆਇਆ ਸੀ।
ਉਸ ਤੋਂ ਬਾਅਦ ਫਿਰ ਇਸ ਬਿਮਾਰੀ ਨਾਲ 2 ਬੱਚਿਆਂ ਦੀ ਮੌਤ ਹੋ ਗਈ ਹੈ । ਸਿਹਤ ਵਿਭਾਗ ਨੇ ਘਰ ਘਰ ਦਵਾਈਆਂ ਮੁਹਈਆ ਕਰਵਾਇਆ ਹਨ । ਪ੍ਰਸ਼ਾਸ਼ਨ ਵਲੋਂ ਹੁਣ ਟੈਕਾ ਰਹੀ ਸਾਫ ਪਾਣੀ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ । ਕੇਸਾਂ ਨੂੰ ਦੇਖ ਕੇ ਸਿਹਤ ਸਿਭਗ ਦੀਆਂ ਟੀਮਾਂ ਨੇ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ । ਇਲਾਕੇ ਦੇ ਕੋਲ ਗੰਦੇ ਪਾਣੀ ਤੋਂ ਕਾਫ਼ੀ ਪਰੇਸ਼ਾਨ ਹਨ ।