ਇਸ ਤਰ੍ਹਾਂ ਵਧਾਓ ਬੱਚਿਆਂ ਦੀ ਇਮਿਊਨਿਟੀ, ਡਾਇਟ ‘ਚ ਸ਼ਾਮਲ ਕਰੋ ਇਹ ਚੀਜ਼ਾਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬੀਮਾਰੀਆਂ ਤੋਂ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉਥੇ ਹੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਸ ਨੂੰ ਸਾਰੇ ਲਈ ਕਾਫ਼ੀ ਖਤਰਨਾਕ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਬੱਚਿਆਂ ਦਾ ਵੀ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ।

ਸੀਜ਼ਨਲ ਫਲ-ਸਬਜ਼ੀ
ਬੱਚਿਆਂ ਦੀ ਇਮਿਊਨਿਟੀ ਉਨ੍ਹਾਂ ਦੇ ਭੋਜਨ ਨਾਲ ਵਧਾਉਣ ਦੀ ਕੋਸ਼ਿਸ਼ ਕਰੋ। ਬੱਚਿਆਂ ਦੇ ਭੋਜਨ ਵਿਚ ਸੀਜ਼ਨਲ ਫਲ ਅਤੇ ਸਬਜ਼ੀਆਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਹੋਰ ਸਟ੍ਰਾਂਗ ਹੋਵੇਗੀ। ਗਰਮੀ ਵਿਚ ਤੁਸੀਂ ਅੰਬ, ਅਮਰੂਦ, ਔਲਾ, ਬ੍ਰੋਕਲੀ ਅਤੇ ਕਟਹਲ ਵਰਗੀਆਂ ਚੀਜ਼ਾਂ ਖਵਾ ਸਕਦੇ ਹੋ।

ਮੁਰੱਬਾ-ਅਚਾਰ-ਚਟਨੀ
ਬੱਚੀਆਂ ਨੂੰ ਸਾਸ ਅਤੇ ਜੈਮ ਕਾਫ਼ੀ ਪਸੰਦ ਹੁੰਦੇ ਹਨ। ਅਜਿਹੇ ਵਿਚ ਤੁਸੀਂ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਔਲਾ, ਨੀਂਬੂ ਦੀ ਚਟਨੀ ਦੇ ਸਕਦੇ ਹੋ। ਤੁਸੀਂ ਇਨ੍ਹਾਂ ਚੀਜ਼ਾਂ ਨਾਲ ਬਣੇ ਮੁਰੱਬੇ, ਅਚਾਰ ਅਤੇ ਜੈਮ ਵੀ ਉਨ੍ਹਾਂ ਨੂੰ ਖੁਆ ਸਕਦੇ ਹੋ।

ਖਾਣ ਵਿਚ ਦਾਲ-ਚਾਵਲ
ਬੱਚਿਆਂ ਦੇ ਹਰ ਮੀਲ ਨੂੰ ਤੁਹਾਨੂੰ ਚੰਗੀ ਤਰ੍ਹਾਂ ਪਲਾਨ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਅਤੇ ਐਨਰਜੀ ਦੇਣ ਲਈ ਭੋਜਨ ਵਿਚ ਦਾਲ-ਚਾਵਲ ਵੀ ਸ਼ਾਮਲ ਕਰਨੇ ਚਾਹੀਦੇ ਹਨ। ਬੱਚਿਆਂ ਨੂੰ ਦਹੀ ਅਤੇ ਸੇਧਾ ਲੂਣ ਪਾ ਕੇ ਚਾਵਲ ਖਾਣ ਨੂੰ ਦਿਓ। ਚਾਵਲ ਵਿਟਾਮਿਨ ਬੀ ਦਾ ਵੀ ਬਿਹਤਰ ਸੋਰਸ ਹੈ ਅਤੇ ਇਸ ਵਿਚ ਅਮੀਨੋ ਐਸਿਡ ਵੀ ਪਾਇਆ ਜਾਂਦਾ ਹੈ। ਇਸ ਨਾਲ ਬੱਚਿਆਂ ਵਿਚ ਚਿੜਚਿੜਾਪਨ ਵੀ ਦੂਰ ਹੁੰਦਾ ਹੈ।