by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਗਰਮੀਆਂ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਮੌਸਮੀ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਫਾਈਬਰ, ਵਿਟਾਮਿਨ, ਕੈਲਸ਼ੀਅਮ, ਆਇਓਡੀਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ, ਜੋ ਗਰਮੀਆਂ 'ਚ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
- ਕੋਲੈਸਟ੍ਰੋਲ ਨੂੰ ਕੰਟਰੋਲ
ਖੀਰੇ 'ਚ ਜ਼ਿਆਦਾ ਫਾਈਬਰ ਅਤੇ ਘੱਟ ਕੈਲੋਰੀ ਹੋਣ ਕਾਰਨ ਇਹ ਕੋਲੈਸਟ੍ਰੋਲ ਲੈਵਲ ਨੂੰ ਬਣਾਈ ਰੱਖਣ 'ਚ ਵੀ ਮਦਦ ਕਰਦਾ ਹੈ। ਇੰਨਾ ਹੀ ਨਹੀਂ ਇਸ 'ਚ ਮੌਜੂਦ ਸਟੀਰੋਲ ਸਰੀਰ 'ਚ ਕੋਲੈਸਟ੍ਰਾਲ ਦੇ ਪੱਧਰ ਨੂੰ ਸਹੀ ਰੱਖਣ 'ਚ ਵੀ ਮਦਦ ਕਰਦਾ ਹੈ।
- ਕਬਜ਼ ਦੂਰ ਕਰਦਾ ਹੈ
ਖੀਰੇ ਦਾ ਨਿਯਮਤ ਸੇਵਨ ਪੇਟ ਵਿਚ ਗੈਸ, ਕਬਜ਼ ਆਦਿ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ ਅਤੇ ਇਹ ਬਦਹਜ਼ਮੀ ਨੂੰ ਵੀ ਘੱਟ ਕਰਨ ਵਿਚ ਸਮਰੱਥ ਹੈ। - ਵਜ਼ਨ ਘਟਾਉਣ ਵਿੱਚ ਮਦਦਗਾਰ
ਖੀਰੇ 'ਚ ਬਹੁਤ ਘੱਟ ਕੈਲੋਰੀ ਹੁੰਦੀ ਹੈ, ਜਿਸ ਕਾਰਨ ਜੇਕਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਧਾ ਜਾਵੇ ਤਾਂ ਵੀ ਭਾਰ ਨਹੀਂ ਵਧਦਾ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਤੁਹਾਨੂੰ ਖਾਣੇ ਦੀ ਲਾਲਸਾ ਤੋਂ ਦੂਰ ਰੱਖਦਾ ਹੈ, ਜਿਸ ਕਾਰਨ ਤੁਹਾਨੂੰ ਕੁਝ ਵੀ ਖਾਣ ਦਾ ਮਨ ਨਹੀਂ ਹੁੰਦਾ। - ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ
ਖੀਰਾ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ 'ਚ ਮੌਜੂਦ ਵਿਟਾਮਿਨ-ਕੇ ਹੱਡੀਆਂ ਦੀ ਘਣਤਾ ਵਧਾਉਣ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। - ਸਕਿਨ ਤੇ ਵਾਲਾਂ ਲਈ ਰਾਮਬਾਣ
ਖੀਰੇ ਦੇ ਸੇਵਨ ਨਾਲ ਸਾਡੀ ਸਕਿਨ ਅਤੇ ਵਾਲ ਵੀ ਸੁੰਦਰ ਰਹਿੰਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਵਾਲਾਂ ਦਾ ਵਿਕਾਸ ਚੰਗਾ ਹੁੰਦਾ ਹੈ ਅਤੇ ਸਕਿਨ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਤੁਸੀਂ ਖੀਰੇ ਦੀ ਵਰਤੋਂ ਫੇਸ ਪੈਕ ਦੇ ਤੌਰ 'ਤੇ ਵੀ ਕਰ ਸਕਦੇ ਹੋ।