by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ DGP ਗੋਰਵ ਯਾਦਵ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਸਰਹੱਦੀ ਖੇਤਰਾਂ ਸਮੇਤ ਸਾਰੇ ਸੂਬਿਆਂ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਨਵੇਂ ਹੁਕਮ ਜਾਰੀ ਕੀਤੇ ਹਨ। DGP ਨੇ ਸਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੇ -ਆਪਣੇ ਖੇਤਰ 'ਚ ਚੌਕਸ ਰਹਿਣ ਲਈ ਕਿਹਾ ਹੈ। ਦੁਸਹਿਰਾ ਤੇ ਦੀਵਾਲੀ ਨੂੰ ਲੈ ਕੇ ਪੁਲਿਸ ਵਲੋਂ ਸਖ਼ਤੀ ਕਰ ਦਿੱਤੀ ਗਈ ਹੈ, ਜਗ੍ਹਾ- ਜਗ੍ਹਾ ਨਾਕੇਬੰਦੀ ਕੀਤੀ ਗਈ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਬਜ਼ਾਰਾਂ ਵਿੱਚ ਲਗਾਤਾਰ ਭੀੜ ਦੇਖਣ ਨੂੰ ਮਿਲਗੇ। ਇਸ ਨੂੰ ਲੈ ਕੇ DGP ਨੇ ਕਿਹਾ ਕਿ ਭੀੜ ਭੜਕੇ ਵਾਲੇ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾਵੇਗੀ। ਸਰਹੱਦੀ ਸੂਬਿਆਂ ਦੀ ਕਮਾਂਡ ਸੰਭਾਲਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਹੁਤ ਜ਼ਿਆਦਾ ਚੌਕਸ ਰਹਿਣਾ ਪਵੇਗਾ ਤਾਂ ਕਿ ਕੋਈ ਸ਼ਰਾਰਤੀਅਨਸਰ ਸੂਬੇ ਸੀ ਸ਼ਾਤੀ ਨੂੰ ਖਰਾਬ ਨਾ ਕਰ ਸਕੇ।