ਵਿਸ਼ਵ ਕੱਪ ‘ਚ ਇਸ ਬੱਲੇਬਾਜ਼ ਨੂੰ ਖੇਡਾਉਣਾ ਚਾਹੀਦਾ ਹੈ ਚੌਥੇ ਨੰਬਰ ‘ਤੇ : ਬਿਚੇਲ

by mediateam

ਨਵੀਂ ਦਿੱਲੀ ਭਾਰਤ ਦੀ ਵਿਸ਼ਵ ਕੱਪ ਟੀਮ 'ਚ ਚੌਥੇ ਨੰਬਰ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚ ਆਸਟਰੇਲੀਆ ਦੀ ਚਾਰ ਬਾਰ ਵਿਸ਼ਵ ਕੱਪ ਜੇਤੂ ਟੀਮ 'ਚ ਸ਼ਾਮਲ ਆਲਰਾਊਂਡਰ ਐਂਡੀ ਬਿਚੇਲ ਨੇ ਕਿਹਾ ਕਿ ਇਸ ਕ੍ਰਮ 'ਤੇ ਅਨੁਭਵੀ ਮਹਿੰਦਰ ਸਿੰਘ ਧੋਨੀ ਨੂੰ ਖੇਡਾਉਣਾ ਚਾਹੀਦਾ। ਐਂਡੀ ਨੇ ਸੋਮਵਾਰ ਨੂੰ ਇੱਥੇ ਇਕ ਪ੍ਰੋਗਰਾਮ ਦੇ ਦੌਰਾਨ ਭਾਰਤੀ ਟੀਮ 'ਚ ਨੰਬਰ ਚਾਰ 'ਤੇ ਬੱਲੇਬਾਜ਼ੀ ਦੀ ਚਰਚਾ ਕਰਦੇ ਹੋਏ ਕਿਹਾ ਕਿ ਮਹਿੰਦਰ ਸਿੰਘ ਧੋਨੀ ਨੰਬਰ ਚਾਰ ਦੇ ਲਈ ਸਭ ਤੋਂ ਯੋਗ ਬੱਲੇਬਾਜ਼ ਹੈ ਕਿਉਂਕਿ ਉਸਦੇ ਕੋਲ ਬਹੁਤ ਸਾਰਾ ਅਨੁਭਵ ਹੈ ਤੇ ਉਸ 'ਚ ਮੈਚ ਦੇ ਮਿਜ਼ਾਜ ਨੂੰ ਬਦਲਣ ਦਾ ਹੁਨਰ ਹੈ।


ਵਿਸ਼ਵ ਕੱਪ 'ਚ ਖਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਦੇ ਲਈ ਐਂਡੀ ਨੇ ਭਾਰਤ ਦਾ ਨਾਂ ਲਿਆ। ਉਨ੍ਹਾਂ ਨੇ ਕਿਹਾ ਕਿ ਆਪਣੀ ਗੇਂਦਬਾਜ਼ੀ 'ਚ ਵੱਖ-ਵੱਖ ਚਲਦਿਆ ਭਾਰਤ ਵਿਸ਼ਵ ਕੱਪ ਨੂੰ ਜਿੱਤਣ ਦਾ ਪ੍ਰਬਲ ਦਾਅਵੇਦਾਰ ਹੈ। ਐਂਡੀ ਨੇ ਕਿਹਾ ਕਿ ਭਾਰਤ ਦੀ ਟੀਮ 'ਚ ਵਧੀਆ ਵੱਖਰੇ-ਵੱਖਰੇ ਗੇਂਦਬਾਜ਼ ਹਨ ਜੋ ਇੰਗਲੈਂਡ ਦੇ ਹਾਲਾਤਾਂ ਦਾ ਚੰਗਾ ਫਾਇਦਾ ਲੈ ਸਕਦੇ ਹਨ, ਜਿਸ ਦੇ ਚਲਦਿਆ ਭਾਰਤ ਵਿਸ਼ਵ ਕੱਪ ਜਿੱਤਣ ਦਾ ਪ੍ਰਬਲ ਦਾਅਵੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਵਿਸ਼ਵ ਪੱਧਰ ਦੇ ਗੇਂਦਬਾਜ਼ ਹਨ ਤੇ ਖਾਸ ਤੌਰ 'ਤੇ ਬੁਮਰਾਹ। ਭੁਵਨੇਸ਼ਵਰ ਇੰਗਲੈਂਡ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼ਾਨਦਾਰ ਗੇਂਦਬਾਜ਼ ਹੈ ਕਿਉਂਕਿ ਉਹ ਦੋਵੇਂ ਪਾਸਿਓ ਗੇਂਦ ਨੂੰ ਸਵਿੰਗ ਕਰਾ ਸਕਦਾ ਹੈ। ਸ਼ਾ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ਹੈ ਤੇ ਬੁਮਰਾਹ ਤਾਂ ਵੱਖਰੀ ਫਾਰਮ 'ਚ ਚੱਲ ਰਿਹਾ ਹੈ।


ਸਾਬਕਾ ਆਸਟਰੇਲੀਆਈ ਖਿਡਾਰੀ ਨੇ ਕਿਹਾ ਕਿ ਭਾਰਤ ਨੂੰ ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ ਤੇ ਇਹ ਯਕੀਨ ਕਰਨਾ ਹੋਵੇਗਾ ਕਿ 14 ਜੁਲਾਈ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਉਹ ਖੇਡ ਰਿਹਾ ਹੈ। ਭਾਰਤ ਤੋਂ ਇਲਾਵਾ ਉਨ੍ਹਾਂ ਨੇ ਇੰਗਲੈਂਡ ਤੇ ਆਸਟਰੇਲੀਆ ਨੂੰ ਵਿਸ਼ਵ ਕੱਪ ਜਿੱਤਣ ਦਾ ਦਾਅਵੇਦਾਰ ਦੱਸਿਆ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਤੇ ਵੇਲਸ 'ਚ ਸ਼ੁਰੂ ਹੋਣ ਜਾ ਰਿਹਾ ਹੈ ਤੇ ਭਾਰਤ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡੇਗਾ। ਭਾਰਤੀ ਟੀਮ 22 ਮਈ ਨੂੰ ਇੰਗਲੈਂਡ ਦੇ ਲਈ ਰਵਾਨਾ ਹੋਵੇਗੀ।