by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਹ ਵਾਪਰ ਦਾ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਪੰਜਾਬ ਪੁਲਿਸ ਦੀ ਮਹਿਲਾ ਅਧਿਕਾਰੀ ਨੇ ਛਾਪਾ ਮਾਰਿਆ ਪਰ ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ । ਪੁਲਿਸ ਦੀ ਮਹਿਲਾ ਅਧਿਕਾਰੀ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਜਾਣਕਾਰੀ ਅਨੁਸਾਰ ਘਾਹ ਮੰਡੀ ਦੇ ਈਸ਼ਵਰ ਇਲਾਕੇ ਵਿੱਚ ਇੱਕ ਪ੍ਰਵਾਸੀ ਮਹਿਲਾ ਵਲੋਂ ਸ਼ਰੇਆਮ ਦੇਹ ਵਾਪਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਪੁਲਿਸ ਵਲੋਂ ਚਲਾਏ ਆਪ੍ਰੇਸ਼ਨ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਮਹਿਲਾ ਇੱਕ ਕੁੜੀ ਦਾ 1 ਹਜ਼ਾਰ ਰੁਪਏ ਜਦਕਿ ਦੂਜੀ ਕੁੜੀ ਦਾ 1200 ਰੁਪਏ ਦੱਸ ਰਹੀ ਹੈ। ਦੇਹ ਵਾਪਰ ਦਾ ਧੰਦਾ ਕਰਨ ਵਾਲੀ ਮਹਿਲਾ ਕਹਿੰਦੀ ਹੈ…. ਇਥੋਂ ਚਲੇ ਜਾਓ , ਰੇਟ ਘੱਟ ਨਹੀਂ ਹੋਵੇਗਾ ਤੇ ਤੁਹਾਨੂੰ 1000 ਰੁਪਏ ਵੀ ਮਹਿੰਗਾ ਲੱਗ ਰਿਹਾ ਹੈ ।