ਦਿੱਲੀ (ਦੇਵ ਇੰਦਰਜੀਤ) : ਦੇਸ਼ ਭਰ 'ਚ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਦੀਆਂ ਕੁੱਲ 26,55,19,251 ਖੁਰਾਕਾਂ ਲੋਕਾਂ ਨੂੰ ਲਗਾਈਆਂ ਜਾ ਚੁਕੀਆਂ ਹਨ। ਮੰਤਰਾਲਾ ਨੇ ਦੱਸਿਆ ਕਿ ਸੰਕਰਮਣ ਦੀ ਰੋਜ਼ਾਨਾ ਦਰ 3.48 ਫੀਸਦੀ ਦਰਜ ਕੀਤੀ ਗਈ। ਇਹ ਲਗਾਤਾਰ 10 ਦਿਨਾਂ 'ਚ 5 ਫੀਸਦੀ ਘੱਟ ਬਣੀ ਹੋਈ ਹੈ। ਹਫ਼ਤਾਵਾਰ ਸੰਕਰਮਣ ਦਰ ਘੱਟ ਹੋ ਕੇ 3.99 ਫੀਸਦੀ ਰਹਿ ਗਈ ਹੈ। ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 35ਵੇਂ ਦਿਨ ਸੰਕਰਮਣ ਦੇ ਰੋਜ਼ਾਨਾ ਮਾਮਲਿਆਂ ਤੋਂ ਵੱਧ ਹੈ। ਹੁਣ ਤੱਕ ਕੁੱਲ 2,84,91,670 ਲੋਕ ਠੀਕ ਹੋ ਚੁਕੇ ਹਨ, ਜਦੋਂ ਕਿ ਮੌਤ ਦਰ 1.29 ਫੀਸਦੀ ਹੋ ਗਈ ਹੈ।
ਭਾਰਤ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 67,208 ਨਵੇਂ ਮਾਮਲੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 2,97,00,313 'ਤੇ ਪਹੁੰਚ ਗਈ ਹੈ। ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 8,26,740 ਰਹਿ ਗਈ ਹੈ, ਜੋ ਮਹਾਮਾਰੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ 71 ਦਿਨਾਂ ਬਾਅਦ ਸਭ ਤੋਂ ਘੱਟ ਗਿਣਤੀ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ 2,330 ਹੋਰ ਲੋਕਾਂ ਦੇ ਕੋਰੋਨਾ ਕਾਰਨ ਜਾਨ ਗੁਆਉਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,81,903 'ਤੇ ਪਹੁੰਚ ਗਈ ਹੈ।
ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 8,26,740 ਰਹਿ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 2.78 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਰਾਸ਼ਟਰੀ ਦਰ 95.93 ਫੀਸਦੀ ਹੈ। ਪਿਛਲੇ 24 ਘੰਟਿਆਂ 'ਚ ਸੰਕਰਮਣ ਦੇ ਮਾਮਲਿਆਂ 'ਚ 38,692 ਦੀ ਕਮੀ ਆਈ ਹੈ। ਬੁੱਧਵਾਰ ਨੂੰ ਕੋਰੋਨਾ ਲਈ 19,31,249 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਦੇ ਨਾਲ ਦੇਸ਼ 'ਚ ਹੁਣ ਤੱਕ ਕੁੱਲ 38,52,38,220 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ।