by vikramsehajpal
ਇਸਲਾਮਾਬਾਦ,(ਦੇਵ ਇੰਦਰਜੀਤ) :ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਵਿਰੋਧ ਵਿਚ ਪਾਕਿਸਤਾਨ ਦੇ ਤੇਵਰਾਂ ਵਿਚ ਆਈ ਗਰਮੀ ਹੁਣ ਠੰਡੀ ਪੈਣ ਲੱਗੀ ਹੈ।ਵਿਗੜਦੇ ਆਰਥਿਕ ਹਾਲਾਤ ਕਾਰਨ ਪਾਕਿਸਤਾਨ ਹੁਣ ਭਾਰਤ ਨਾਲ ਚੰਗੇ ਸਬੰਧਾਂ ਦੀ ਪਹਿਲ ਕਰਨਾ ਚਾਹੁੰਦਾ ਹੈ।ਧਾਰਾ 370 ਹਟਾਉਣ ਦੌਰਾਨ ਕਪਾਹ ਦੀ ਦਰਾਮਦ 'ਤੇ ਰੋਕ ਪਿੱਛੋਂ ਹੁਣ ਪਾਕਿਸਤਾਨ ਮੁੜ ਹਾਲਾਤ ਆਮ ਵਾਂਗ ਕਰਨਾ ਚਾਹੁੰਦਾ ਹੈ। ਇਸ ਲਈ ਸਰਕਾਰੀ ਪੱਧਰ 'ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਰੋਕ ਨਾਲ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀਜ਼ ਸੰਕਟ ਵਿਚ ਆ ਗਈ ਹੈ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਧੀਨ ਕੰਮ ਕਰਨ ਵਾਲੇ ਟੈਕਸਟਾਈਲ ਮੰਤਰਾਲੇ ਨੇ ਕੱਚੇ ਮਾਲ ਦੀ ਜ਼ਬਰਦਸਤ ਕਮੀ ਕਾਰਨ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ਲਈ ਤੁਰੰਤ ਰੋਕ ਹਟਾਉਣ ਦੀ ਸਹਿਮਤੀ ਆਰਥਿਕ ਤਾਲਮੇਲ ਕਮੇਟੀ ਨੂੰ ਦਿੱਤੀ ਹੈ।ਇਸ ਮਾਮਲੇ ਵਿਚ ਇਕ ਹਫ਼ਤਾ ਪਹਿਲੇ ਹੀ ਦਰਾਮਦ ਤੋਂ ਰੋਕ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਫ਼ੈਸਲਾ ਕੈਬਨਿਟ ਨੇ ਕਰਨਾ ਹੈ।