by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ 'ਚ ਇਕ ਜੱਜ ਰਾਕੇਸ਼ ਕੁਮਾਰ ਨੇ ਮਿਸਾਲ ਪੇਸ਼ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਕ ਬਜ਼ੁਰਗ ਵਿਅਕਤੀ ਪ੍ਰਤੀ ਜੱਜ ਦੀ ਦਰਿਆਦਿਲੀ ਸੁਣਵਾਈ ਦੌਰਾਨ ਹੀ ਸਾਹਮਣੇ ਆਈ । ਅਦਾਲਤ 'ਚ ਲਗਾਈ ਗਈ ਲੋਕ ਅਦਾਲਤ 'ਚ ਜੱਜ ਰਾਕੇਸ਼ ਮੁਨਾਰਾ ਨੇ ਕੁਝ ਅਜਿਹਾ ਕੀਤਾ ਕਿ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ । ਦੱਸਿਆ ਜਾ ਰਿਹਾ ਕਿ ਇਕ ਬਜ਼ੁਰਗ ਨੇ ਬੈਂਕ ਵਿੱਚ 18 ਹਜ਼ਾਰ ਰੁਪਏ ਵਾਪਸ ਕਰਨੇ ਸੀ। ਜਦੋ ਅਦਾਲਤ 'ਚ ਬਜ਼ੁਰਗ ਨੇ ਦੱਸਿਆ ਕਿ ਉਸ ਕੋਲ ਪੈਸੇ ਵਾਪਸ ਦੇਣ ਲਈ ਨਹੀ ਹਨ। ਉਸ ਦੇ ਸਾਰੇ ਪੈਸੇ ਆਪਣੀ ਧੀ ਦੇ ਵਿਆਹ 'ਖਰਚ ਕੀਤੇ ਸੀ। ਜਿਸ ਕਾਰਨ ਉਹ ਹੁਣ ਕਰਜ਼ੇ 'ਵਿੱਚ ਡੁੱਬ ਗਿਆ ਹੈ। ਬਜ਼ੁਰਗ ਆਪਣੇ ਨਾਲ 5000 ਰੁਪਏ ਬੈਂਕ ਨੂੰ ਵਾਪਸ ਕਰਨ ਲਈ ਲੈ ਕੇ ਆਇਆ ਸੀ। ਬਜ਼ੁਰਗ ਦੇ ਨਾਲ ਆਏ ਇਕ ਨੌਜਵਾਨ ਨੇ ਵੀ 3ਹਜ਼ਾਰ ਰੁਪਏ ਦਿੱਤੇ, ਫਿਰ ਵੀ 10 ਹਜ਼ਾਰ ਰੁਪਏ ਘੱਟ ਹਨ । ਫਿਰ ਜੱਜ ਰਾਕੇਸ਼ ਕੁਮਾਰ ਨੇ ਬਜ਼ੁਰਗ ਨੂੰ ਕਰਜ਼ਾ ਮੋੜਨ ਲਈ 10 ਹਜ਼ਾਰ ਰੁਪਏ ਦਿੱਤੇ।