81 ਖਿਡਾਰੀ ਕਰਨਗੇ 2019 ਵਿਸ਼ਵ ਕੱਪ ‘ਚ ਡੈਬਿਊ

by mediateam

ਖੇਡ ਡੈਸਕ ਇੰਗਲੈਂਡ ਦੀ ਧਰਤੀ 'ਤੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ 12ਵੇਂ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ 10 ਟੀਮਾਂ ਵਿਚ  81 ਖਿਡਾਰੀ ਅਜਿਹੇ ਹੋਣਗੇ, ਜਿਹੜਾ ਇਸ ਮੇਗਾ ਟੂਰਨਾਮੈਂਟ ਵਿਚ ਡੈਬਿਊ ਕਰਨ ਦਾ ਆਪਣਾ ਸੁਪਨਾ ਪੂਰਾ ਕਰਨਗੇ। ਵਿਸ਼ਵ ਕੱਪ ਵਿਚ 10 ਟੀਮਾਂ ਦੇ ਕੁਲ 150 ਖਿਡਾਰੀ ਉਤਰਨਗੇ, ਜਿਸ ਵਿਚ 81 ਖਿਡਾਰੀਆਂ  ਦਾ ਇਹ ਫੈਸਲਾ ਵਿਸ਼ਵ ਕੱਪ ਹੋਵੇਗਾ। ਇਨ੍ਹਾਂ ਵਿਚ ਇਕ ਵਨ ਡੇ ਖੇਡਣ ਵਾਲਾ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਤੋਂ ਲੈ ਕੇ ਕਈ ਅਜਿਹੇ ਖਿਡਾਰੀ ਹੈ, ਜਿਹੜਾ ਵਿਸ਼ਵ ਕੱਪ ਵਿਚ ਪਹਿਲੀ ਵਾਰ ਉਤਰੇਗਾ। ਇਨ੍ਹਾਂ 81 ਖਿਡਾਰੀਆਂ ਵਿਚ 8 ਖਿਡਾਰੀ ਅਜਿਹੇ ਵੀ ਹਨ, ਜਿਨ੍ਹਾਂ ਨੇ 10 ਤੋਂ ਘੱਟ ਵਨ ਡੇ ਖੇਡੇ ਹਨ ਪਰ ਵਿਸ਼ਵ ਕੱਪ ਵਿਚ ਉਤਰਨ ਜਾ ਰਹੇ ਹਨ। ਇਸ ਮੇਗਾ ਟੂਰਨਾਮੈਂਟ ਲਈ ਸਾਰੇ 10 ਦੇਸ਼ਾਂ  ਨੇ ਆਪਣੀਆਂ 15 ਮੈਂਬਰੀ ਟੀਮਾਂ  ਦਾ ਐਲਾਨ ਕਰ ਦਿੱਤਾ ਹੈ ਤੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ 30 ਮਈ ਨੂੰ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਓਵਲ ਮੈਦਾਨ 'ਤੇ ਹੋਵੇਗਾ। ਇਸ ਮਹਾਯੁੱਧ ਦਾ ਆਖਰੀ ਮੁਕਾਬਲਾ ਇਤਾਸਕ ਲਾਰਡਸ ਮੈਦਾਨ 'ਤੇ 14 ਜੁਲਾਈ ਨੂੰ ਖੇਡਿਆ ਜਾਵੇਗਾ।

ਵਿਸ਼ਵਕੱਪ ਵਿਚ ਡੈਬਿਊ ਕਰਨ ਜਾ ਰਹੇ ਖਿਡਾਰੀ ਇਸ ਤਰ੍ਹਾਂ ਹਨ:

ਆਸਟਰੇਲੀਆ: ਸਾਬਕਾ ਚੈਂਪੀਅਨ ਆਸਟਰੇਲੀਆਈ ਟੀਮ ਵਿਚ 9 ਖਿਡਾਰੀ ਅਜਿਹੇ ਨਹ, ਜਿਹੜੇ ਵਿਸ਼ਵ ਕੱਪ ਵਿਚ ਡੈਬਿਊ ਕਰਨਗੇ। ਆਸਟਰੇਲੀਆ ਦਾ ਪਹਿਲਾ ਮੁਕਾਬਲਾ 1 ਜੂਨ ਨੂੰ ਅਫਗਾਨਿਸਤਾਨ ਨਾਲ ਹੋਣਾ ਹੈ। ਆਸਟਰੇਲੀਆਈ ਟੀਮ ਦੇ 9 ਖਿਡਾਰੀਆਂ ਵਿਚ ਉਸਮਾਨ ਖਵਾਜਾ, ਸ਼ਾਨ ਮਾਰਸ਼, ਮਾਰਕਸ ਸਟੋਇੰਸ, ਜਾਏ ਰਿਚਰਡਸਨ, ਐਲੇਕਸ ਕੇਰੀ, ਨਾਥਨ ਕਾਲਟਰ ਨਾਇਲ, ਜੇਸਨ ਬਹਿਰਡ੍ਰੌਫ, ਐਡਮ ਜਾਂਪਾ ਤੇ ਨਾਥਨ ਲਿਓਨ ਸ਼ਾਮਲ ਹਨ। 

ਭਾਰਤ: ਵਿਸ਼ਵ ਕੱਪ ਦੀ ਦੂਜੇ ਨੰਬਰ ਦੀ ਟੀਮ ਭਾਰਤ ਵਿਚ 7 ਖਿਡਾਰੀ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੇ। ਹਾਲਾਂਕਿ ਦਿਨੇਸ਼ ਕਾਰਤਿਕ 2007 ਵਿਸ਼ਵ ਕੱਪ ਟੀਮ ਦਾ ਹਿੱਸਾ ਸੀ ਪਰ ਤਦ ਉਸ ਨੇ ਇਕ ਵੀ ਮੈਚ ਨਹੀਂ ਖੇਡਿਆ ਸੀ। ਵਿਸ਼ਵ ਕੱਪ ਦੇ ਨਵੇਂ ਭਾਰਤੀ ਖਿਡਾਰੀਆਂ ਵਿਚ ਵਿਜੇ ਸ਼ੰਕਰ, ਕੇਦਾਰ ਜਾਧਵ, ਹਾਰਦਿਕ ਪੰਡਯਾ, ਲੋਕੇਸ਼ ਰਾਹੁਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਯੁਜਵੇਂਦਰ ਚਾਹਲ ਸ਼ਾਮਲ ਹਨ। ਭਾਰਤ ਦਾ ਪਹਿਲਾ ਮੁਕਾਬਲਾ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਹੋਵੇਗਾ।

ਇੰਗਲੈਂਡ: ਖਿਤਾਬ ਦੇ ਮੁੱਖ ਦਾਅਵੇਦਾਰ ਤੇ ਵਿਸ਼ਵ ਦੀ ਨੰਬਰ ਇਕ ਵਨ ਡੇ ਟੀਮ ਮੇਜ਼ਬਾਨ ਇੰਗਲੈਂਡ ਵਿਚ 8 ਖਿਡਾਰੀ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਉਤਰਨਗੇ। ਇਨ੍ਹਾਂ 8 ਖਿਡਾਰੀਆਂ ਵਿਚ ਜੇਨਸ ਰਾਏ, ਜੋ ਡੈਨਲੀ, ਟਾਮ ਕਿਊਰਨ, ਡੇਵਿਡ ਵਿਲੀ, ਜਾਨੀ ਬੇਅਰਸਟੋ, ਆਦਿਲ ਰਾਸ਼ਿਦ, ਲਿਆਮ ਪਲੰਕੇਟ ਤੇ ਮਾਰਕ ਵੁਡ ਸ਼ਾਮਲ ਹਨ। ਇੰਗਲੈਂਡ ਦਾ ਪਹਿਲਾ ਮੁਕਾਬਲਾ 30 ਮਈ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ।

ਵੈਸਟਇੰਡੀਜ਼: ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਦੀ ਟੀਮ ਆਪਣਾ ਪਹਿਲਾ ਮੁਕਾਬਲਾ 31 ਮਈ ਨੂੰ ਪਾਕਿਸਤਾਨ ਵਿਰੁੱਧ ਖੇਡੇਗੀ। ਕੈਰੇਬੀਆਈ ਟੀਮ ਵਿਚ 9 ਖਿਡਾਰੀ ਵਿਸ਼ਵ ਕੱਪ ਵਿਚ ਡੈਬਿਊ ਕਰਨਗੇ। ਇਨ੍ਹਾਂ ਵਿਚ ਇਵਿਨ ਲੂਈਸ, ਸ਼ਿਮਰੋਨ ਹੈੱਟਮਾਇਰ, ਐਸ਼ਲੇ ਨਰਸ, ਫਾਬਿਅਨ ਐਲੇਨ, ਕਾਰਲੋਸ ਬ੍ਰੈੱਥਵੇਟ, ਨਿਕੋਲਸ ਪੂਰਨ, ਸ਼ਾਈ ਹੋਪ, ਓਸ਼ਨ ਥਾਮਸ ਤੇ ਸ਼ੈਨਨ ਗੈਬੇਰੀਏਲ ਸ਼ਾਮਲ ਹਨ।

ਨਿਊਜ਼ੀਲੈਂਡ: ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਨਿਊਜ਼ੀਲੈਂਡ ਦੀ ਟੀਮ ਦਾ ਪਹਿਲਾ ਮੁਕਾਬਲਾ ਸ਼੍ਰੀਲੰਕਾ ਨਾਲ 1 ਜੂਨ ਨੂੰ ਹੋਣਾ ਹੈ। ਕੀਵੀ ਟੀਮ ਵਿਚ 8 ਖਿਡਾਰੀ ਕੌਲਿਨ ਡੀ ਗ੍ਰੈਂਡਹੋਮ, ਕੌਲਿਨ ਮੁਨਰੋ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਾਮ ਬਲੰਡੇਲ, ਹੈਨਰੀ ਨਿਕੋਲਸ, ਲਾਕੀ ਫਰਿਗਊਸਨ ਤੇ ਈਸ਼ ਸੋਢੀ ਵਿਸ਼ਵ ਕੱਪ ਵਿਚ ਡੈਬਿਊ ਕਰਨਗੇ। 

ਪਾਕਿਸਤਾਨ: ਪਾਕਿਸਤਾਨ ਦੀ ਮੁਹਿੰਮ 31 ਮਈ ਨੂੰ ਵੈਸਟਇੰਡੀਜ਼ ਵਿਰੁੱਧ ਮੈਚ ਨਾਲ  ਸ਼ੁਰੂ ਹੋਵੇਗਾ। ਪਾਕਿਸਤਾਨੀ ਟੀਮ ਵਿਚ 10 ਖਿਡਾਰੀ ਆਪਣਾ ਡੈਬਿਊ ਕਰਨਗੇ, ਜਿਨ੍ਹਾਂ ਵਿਚ ਫਖਰ ਜ਼ਮਾਂ, ਇਮਾਮ ਉਲ ਹੱਕ, ਬਾਬਰ ਆਜਮ, ਆਬਿਦ ਅਲੀ, ਸ਼ਾਦਾਬ ਖਾਨ, ਫਹੀਮ ਅਸ਼ਰਫ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਹਸਨ ਅਲੀ ਤੇ ਮੁਹੰਮਦ ਹਸਨੇਨ ਸ਼ਾਮਲ ਹੈ। ਟੀਮ ਦਾ ਇਕ ਮੈਂਬਰ ਜੁਨੈਦ ਖਾਨ 2015 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਸੀ ਪਰ ਜ਼ਖ਼ਮੀ ਹੋਣ  ਕਾਰਨ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।

ਦੱਖਣੀ ਅਫਰੀਕਾ: ਚੋਕਰਸ ਦਾ ਠੱਪਾ ਆਪਣੇ ਨਾਂ ਰੱਖਣ ਵਾਲੀ ਦੱਖਣੀ ਅਫਰੀਕਾ ਦੀ ਟੀਮ ਵਿਚ 7 ਖਿਡਾਰੀ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੇ। ਇਨ੍ਹਾਂ ਵਿਚ ਐਡਨ ਮਾਰਰਮ, ਰੈਸੀ ਵਾਨ ਡੇਰ ਡੂਸੇਨ, ਆਂਦਿਲੇ ਫੇਲਕਵਾਓ, ਡਵੇਨ ਪ੍ਰਿਟੋਰੀਅਸ, ਲੂੰਗੀ ਇਨਗਿਡੀ, ਕ੍ਰਿਸ ਮੌਰਿਸ ਤੇ ਤਬਰੇਜ ਸ਼ੰਮੀ ਸ਼ਾਮਲ ਹਨ। ਦੱਖਣੀ ਅਫਰੀਕਾ ਦੀ ਵਿਸ਼ਵ ਕੱਪ  ਟੀਮ ਵਿਚ ਪਹਿਲਾਂ ਐਨਰਿਚ ਨੋਰਤਜੇ ਨੂੰ ਜਗ੍ਹਾ ਮਿਲੀ ਸੀ ਪਰ ਉਸਦੇ ਜ਼ਖ਼ਮੀ ਹੋਣ ਤੋਂ ਬਾਅਦ ਮੌਰਿਸ ਨੂੰ ਉਸਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਨੋਰਤਜ ਦਾ ਇਹ ਪਹਿਲਾ ਵਿਸ਼ਵ ਕੱਪ ਹੁੰਦਾ ਪਰ ਉਸਦੇ ਬਾਹਰ ਹੋਣ ਤੋਂ ਬਾਅਦ ਟੀਮ ਵਿਚ ਸ਼ਾਮਲ ਕੀਤੇ ਗਏ ਮੌਰਿਸ ਦਾ ਵੀ ਇਹ ਪਹਿਲਾ ਵਿਸ਼ਵਕੱਪ ਹੋਵੇਗਾ।

ਸ਼੍ਰੀਲੰਕਾ: ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਸਾਬਕਾ ਚੈਂਪੀਅਨ ਟੀਮ ਸ਼੍ਰੀਲੰਕਾ ਵਿਚ ਸੱਤ ਖਿਡਾਰੀ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਉਤਰਨਗੇ। ਸ਼੍ਰੀਲੰਕਾਈ ਟੀਮ ਵਿਚ ਅਵਿਸ਼ਕਾ ਫਰਨਾਂਡੋ, ਧਨੰਜਯ ਡਿਸਿਲਵਾ, ਇਸੁਰੂ ਉਦਾਨਾ, ਮਿਲਿੰਡਾ ਸ੍ਰੀਵਰਧਨੇ, ਕੁਸ਼ਲ ਮੇਂਡਿਸ, ਜੇਫਰੀ ਵੇਂਡਰਸੇ ਤੇ ਨੁਵਾਨ ਪ੍ਰਦੀਪ ਆਪਣਾ ਡੈਬਿਊ ਕਰਨਗੇ। ਸ਼੍ਰੀਲੰਕਾ ਦਾ ਪਹਿਲਾ ਮੁਕਾਬਲਾ 1 ਜੂਨ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।

ਬੰਗਲਾਦੇਸ਼: ਉਲਟਫੇਰ ਕਰਨ ਵਿਚ ਮਾਹਿਰ ਮੰਨੀ ਜਾ ਰਹੀ ਬੰਗਲਾਦੇਸ਼ ਦੀ ਟੀਮ ਵਿਚ 7 ਖਿਡਾਰੀ ਮੁਹੰਮਦ ਸੈਫਊਦੀਨ, ਮੁਸਾਦਕ ਹੁਸੈਨ, ਮੇਹਦੀ ਹਸਨ, ਲਿਟਨ ਦਾਸ, ਮੁਹੰਮਦ ਮਿਥੁਨ, ਮੁਸਤਾਫਿਜ਼ੁਰ ਰਹਿਮਾਨ ਤੇ ਅਬੂ ਜਾਏਦਾ ਇਸ ਵਿਸ਼ਵ ਕੱਪ ਵਿਚ ਆਪਣਾ ਡੈਬਿਊ ਕਰੇਗਾ।

ਅਫਗਾਨਿਸਤਾਨ: ਵਿਸ਼ਵ ਕੱਪ ਵਿਚ ਛੁਪਿਆ ਰੁਸਤਮ ਮੰਨੀ ਜਾ ਰਹੀ ਅਫਗਾਨਿਸਤਾਨ ਦੀ ਟੀਮ ਸਾਬਕਾ ਚੈਂਪੀਅਨ ਆਸਟਰੇਲੀਆ ਨਾਲ 1 ਜੂਨ ਨੂੰ ਆਪਣਾ ਪਹਿਲਾ ਮੈਚ ਖੇਡੇਗੀ। ਅਫਗਾਨਿਸਤਾਨ ਦੀ ਟੀਮ  ਵਿਚ 7 ਖਿਡਾਰੀ ਮੁਜੀਬ ਉਰ ਰਹਿਮਾਨ, ਰਾਸ਼ਿਦ ਖਾਨ, ਮੁਹੰਮਦ ਸ਼ਹਿਜਾਦ, ਰਹਿਮਤ ਸ਼ਾਹ, ਹਸ਼ਮਤਉੱਲ੍ਹਾ ਸ਼ਾਹਿਦੀ, ਹਜ਼ਰਤੁਉੱਲ੍ਹਾ, ਜਜਈ ਤੇ ਨੂਰ ਅਲੀ ਜਾਦਰਾਨ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੇ।


ਹੋਰ ਨਵੀ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ