by vikramsehajpal
ਟਰੋਂਟੋ (ਦੇਵ ਇੰਦਰਜੀਤ) - ਪ੍ਰੋਵਿੰਸ ਭਰ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਇਜਾਫੇ ਤੋਂ ਬਾਅਦ ਦੱਖਣੀ ਹਿੱਸੇ (ਸਡਬਰੀ ਦੇ ਦੱਖਣ ਵੱਲ) ਵਿੱਚ ਐਲੀਮੈਂਟਰੀ ਸਕੂਲ 25 ਜਨਵਰੀ ਤੱਕ ਬੰਦ ਰਹਿਣਗੇ। ਦੱਖਣੀ ਓਨਟਾਰੀਓ ਦੇ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਇਨ ਪਰਸਨ ਲਰਨਿੰਗ ਲਈ ਕਲਾਸਾਂ ਵਿੱਚ ਪਰਤਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।
ਪ੍ਰੋਵਿੰਸ ਦੇ ਇਹ ਸਕੂਲ ਖੁੱਲ੍ਹਣ ਦੀ ਅਸਲ ਤਰੀਕ ਨਾਲੋਂ 2 ਹਫਤੇ ਦੇਰ ਨਾਲ ਖੁੱਲ੍ਹਣਗੇ। ਦੂਜੇ ਪਾਸੇ ਉੱਤਰੀ ਓਨਟਾਰੀਓ ਵਿੱਚ ਐਲੀਮੈਂਟਰੀ ਵਿਦਿਆਰਥੀਆਂ ਲਈ ਇਨ ਪਰਸਨ ਲਰਨਿੰਗ 11 ਜਨਵਰੀ ਤੋਂ ਹੀ ਸ਼ੁਰੂ ਹੋ ਜਾਵੇਗੀ ਜਦਕਿ ਸੈਕੰਡਰੀ ਵਿਦਿਆਰਥੀ ਇਨ ਪਰਸਨ ਲਰਨਿੰਗ ਲਈ 25 ਜਨਵਰੀ ਤੋਂ ਸਕੂਲ ਪਰਤਣਗੇ। ਪ੍ਰੋਵਿੰਸ ਵੱਲੋਂ ਉੱਤਰੀ ਓਨਟਾਰੀਓ ਵਿੱਚ ਲਾਕਡਾਊਨ 25 ਜਨਵਰੀ ਤੱਕ ਵਧਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਫੋਰਡ ਸਰਕਾਰ ਵੱਲੋਂ ਇਹ ਐਲਾਨ ਵੀਰਵਾਰ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਕੀਤਾ ਗਿਆ।