
ਮਾਨਸਾ, (ਐਨ ਆਰ ਆਈ ਮੀਡਿਆ)-ਪੰਜਾਬ ਵਿੱਚ ਕੋਰੋਨਾ ਲਾਗ ਦੀ ਬੀਮਾਰੀ ਦੇ ਭਿਆਨਕ ਰੂਪ ਧਾਰਣ ਤੋਂ ਬਾਅਦ ਵੀ ਲੋਕ ਸਮਝਨ ਨੂੰ ਤਿਆਰ ਨਹੀਂ ਹਨ। ਬਿਨਾਂ ਮਾਸਕ ਬਾਹਰ ਘੰੁਮ ਰਹੇ ਲੋਕਾਂ ਅਤੇ ਬੈਂਕਾਂ ਤੇ ਬਾਜ਼ਾਰਾਂ ਵਿੱਚ ਜੁੱਟ ਰਹੀ ਭਾਰੀ ਭੀੜ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਲੋਕ ਬੇਖੌਫ਼ ਹੋਏ ਸਰੇਆਮ ਸ਼ੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਤਾਂ ਉੱਡਾ ਹੀ ਰਹੇ ਹਨ ਨਾਲ ਹੀ ਕੋਰੋਨਾ ਨਿਯਮਾਂ ਦੀ ਵੀ ਜੰਮ ਕੇ ਉਲਘੰਣਾ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਇਥੇ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣ ਵਾਲੇ ਲਾਕਡਾਊਨ ਤੋਂ ਪਹਿਲਾ ਬਾਜ਼ਾਰਾਂ ਅਤੇ ਬੈਂਕਾਂ ਦੇ ਬਾਹਰ ਭਾਰੀ ਭੀੜ ਵੇਖੀ ਗਈ। ਇਨਾਂ ਲੋਕਾਂ ’ਤੇ ਕੋਰੋਨਾ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ ਸੀ ਅਤੇ ਬਿਨਾਂ ਸ਼ੋਸਲ ਡਿਸਟੈਸਿੰਗ ਦੇ ਇਹ ਲੋਕ ਪੂਰਾ ਦਿਨ ਬਾਜ਼ਾਰਾਂ ਵਿੱਚ ਘੰੁਮਦੇ ਰਹੇ