ਮਾਨਸਾ (ਐਨ ਆਰ ਆਈ ਮੀਡਿਆ) : ਮਾਨਸਾ ਜ਼ਿਲ੍ਹੇ ਦੇ ਸਰਪੰਚ ਕੁਲਦੀਪ ਸਿੰਘ ਨੇ ਆਪਣੇ ਪੁੱਤਰ ਫਤਿਹ ਸਿੰਘ ਨੂੰ ਪਿੰਡ ਵਿਚਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਪ੍ਰੀ ਪ੍ਰਾਇਮਰੀ ਵਿੱਚ ਦਾਖਲ ਕਰਵਾ ਕੇ ਹੋਰਨਾਂ ਮਾਪਿਆਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਸਕੂਲ ਦੇ ਕੰਮਾਂ ਵਿੱਚ ਪਹਿਲਾ ਵੀ ਉਤਸ਼ਾਹ ਦਿਖਾਉਣ ਵਾਲੇ ਨੋਜਵਾਨ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਪਿੰਡ ਪਿੰਡ ਪੰਚਾਇਤਾਂ ਨੂੰ ਸਿੱਖਿਆ ਨੂੰ ਮੁੱਖ ਏਜੰਡੇ 'ਤੇ ਲੈ ਕੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਸਰਕਾਰੀ ਸਕੂਲ ਸਭ ਤੋ ਵਧੀਆ ਤੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ,ਫਿਰ ਹੀ ਉਸ ਪਿੰਡ ਦੇ ਲੋਕ ਤਰੱਕੀ ਦੇ ਰਾਹ ਪੈ ਸਕਦੇ ਹਨ।
ਸੈਂਟਰ ਹੈੱਡ ਟੀਚਰ ਦੇਵਿੰਦਰ ਸਿੰਘ,ਕਮਲਦੀਪ ਸਿੰਘ, ਸ੍ਰੀਮਤੀ ਅੰਗੂਰੀ ਦੇਵੀ, ਮਲਕੀਤ ਰਾਮ, ਗੁਰਜੰਟ ਸਿੰਘ, ਜਗਸੀਰ ਸਿੰਘ ਨੇ ਕਿਹਾ ਕਿ ਉਹ ਸਰਕਾਰੀ ਸਕੂਲ ਦੀ ਬੇਹਤਰੀ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।ਗ੍ਰਾਮ ਪੰਚਾਇਤ ਵੱਲੋਂ ਸਕੂਲ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ, ਸਮੁੱਚੀ ਪੰਚਾਇਤ ਚ ਸਕੂਲ ਦੇ ਵਿਕਾਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਧਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੰਜੀਵ ਕੁਮਾਰ ਗੋਇਲ, ਡਿਪਟੀ ਡੀਈਓ ਗੁਰਲਾਭ ਸਿੰਘ,ਬਲਾਕ ਸਿੱਖਿਆ ਅਫਸਰ ਬੁਢਲਾਡਾ/ਮਾਨਸਾ ਅਮਨਦੀਪ ਸਿੰਘ,ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਸਰਪੰਚ ਕੁਲਦੀਪ ਸਿੰਘ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਗਰਾਮ ਪੰਚਾਇਤ ਵੱਲ੍ਹੋਂ ਦਿੱਤੇ ਜਾ ਰਹੇ ਕਾਰਜਾਂ ਦੀ ਵੀ ਪ੍ਰਸ਼ੰਸਾ ਕੀਤੀ ਹੈ।
by vikramsehajpal