
ਗਯਾ (ਰਾਘਵ) : ਜ਼ਿਲੇ ਦੇ ਸੂਰਿਆਗੜ੍ਹ ਥਾਣਾ ਖੇਤਰ ਦੇ ਅਧੀਨ ਆਉਂਦੇ ਸਿੰਗਰਪੁਰ ਦੇ ਰਹਿਣ ਵਾਲੇ ਏ.ਐੱਸ.ਆਈ ਨੀਰਜ ਕੁਮਾਰ ਨੇ ਬੁੱਧਵਾਰ ਰਾਤ ਗਯਾ ਪੁਲਸ ਲਾਈਨ 'ਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ। ਰਿਸ਼ਤੇਦਾਰ ਨੇ ਦੱਸਿਆ ਕਿ ਨੀਰਜ ਕੁਮਾਰ ਸਿੰਘ ਦੋ ਦਿਨ ਪਹਿਲਾਂ ਹੀ ਆਪਣੇ ਘਰੋਂ ਡਿਊਟੀ ਲਈ ਗਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਲਖੀਸਰਾਏ ਤੋਂ ਉਸ ਦੇ ਰਿਸ਼ਤੇਦਾਰ ਗਯਾ ਲਈ ਰਵਾਨਾ ਹੋ ਗਏ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।