ਆਸਟ੍ਰੇਲੀਆ – ਮਾਰਚ 2021 ਤੱਕ ਵਧਾਈ ਬਾਹਰੀ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਆਸਟਰੇਲੀਆ ਸੰਘੀ ਸਰਕਾਰ ਨੇ ਆਪਣੀਆਂ ਨੀਤੀਆਂ 'ਚ ਹੋਰ ਸਖ਼ਤ ਕਰਦਿਆਂ ਆਸਟ੍ਰੇਲਿਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਅਗਲੇ ਸਾਲ ਮਾਰਚ ਦੇ ਅੱਧ ਤਕ ਦੇਸ਼ ਤੋਂ ਬਾਹਰ ਯਾਤਰਾ ਕਰਨ ਤੋਂ ਵਰਜਿਆ ਹੈ।

ਗੌਰਤਲਬ ਹੈ ਕਿ ਮੁਲਕ ਤੋਂ ਬਾਹਰ ਜਾਣ ਲਈ ਅੰਤਰਾਸ਼ਟਰੀ ਯਾਤਰਾ ਤੇ ਇਹ ਪਾਬੰਦੀ 18 ਮਾਰਚ 2020 ਤੋਂ ਲਾਗੂ ਹੋਈ ਸੀ ਜਿਸਦੀ ਮਿਆਦ 17 ਦਸੰਬਰ ਨੂੰ ਖਤਮ ਹੋਣ ਵਾਲੀ ਸੀ।

ਪਰ ਹੁਣ ਇਸ ਨੂੰ 17 ਮਾਰਚ 2021 ਤੱਕ ਵਧਾ ਦਿੱਤਾ ਗਿਆ ਹੈ। ਫ਼ੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਸ ਤਤਕਾਲੀਨ ਅਵਧੀ ਨੂੰ ਵਧਾਉਣ ਦਾ ਫ਼ੈਸਲਾ ਨਾਗਰਿਕਾਂ ਦੀ ਭਵਿੱਖੀ ਸਿਹਤ ਸੁਰੱਖਿਆ ਅਤੇ ਬਾਹਰੀ ਮੁਲਕਾਂ ਵਿੱਚ ਕਰੋਨਾਵਾਇਰਸ ਮਰੀਜ਼ਾ ਦੀ ਵੱਧ ਰਹੀ ਗਿਣਤੀ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ।