ਪੱਤਰ ਪ੍ਰੇਰਕ : ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ। ਦਰਅਸਲ, ਉੱਤਰੀ ਰੇਲਵੇ ਨੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਸਟਾਪੇਜ ਬਣਾਇਆ ਹੋਇਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਰੇਲਗੱਡੀ ਨੰਬਰ 22440 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਦਾ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਸਟੋਪੇਜ ਬਣਾਇਆ ਗਿਆ ਹੈ। ਫਿਲਹਾਲ ਇਹ ਰੋਕ ਪ੍ਰਯੋਗਾਤਮਕ ਆਧਾਰ 'ਤੇ ਕੀਤੀ ਗਈ ਹੈ। ਇਹ ਰੇਲਗੱਡੀ ਸਵੇਰੇ 5.30 ਵਜੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ, ਜਦਕਿ ਵਾਪਸੀ ਦੇ ਸਫ਼ਰ ਦੌਰਾਨ ਇਹ ਰੇਲਗੱਡੀ ਸਵੇਰੇ 11.10 ਵਜੇ ਪਠਾਨਕੋਟ ਸਟੇਸ਼ਨ 'ਤੇ ਰੁਕੇਗੀ। ਟਰੇਨ ਦਾ ਸਟਾਪੇਜ ਦੋਵਾਂ ਪਾਸਿਆਂ ਤੋਂ 2 ਮਿੰਟ ਦਾ ਹੋਵੇਗਾ। ਇਹ ਰੇਲਗੱਡੀ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਦਿਨ ਚੱਲਦੀ ਹੈ।
ਇਹ ਦੂਰੀ ਸਿਰਫ਼ ਡੇਢ ਘੰਟੇ ਵਿੱਚ ਤੈਅ ਕੀਤੀ ਜਾਵੇਗੀ
ਦਿੱਲੀ ਤੋਂ ਕਟੜਾ ਚੱਲਣ ਵਾਲੀ ਵੰਦੇ ਭਾਰਤ ਟਰੇਨ ਸਵੇਰੇ 11.10 ਵਜੇ ਪਠਾਨਕੋਟ ਪਹੁੰਚੇਗੀ। ਪਠਾਨਕੋਟ ਤੋਂ ਇਹ 12.40 ਯਾਨੀ ਮਹਿਜ਼ 1.30 ਘੰਟੇ ਵਿੱਚ ਕਟੜਾ ਪਹੁੰਚੇਗੀ। ਕੁੱਲ ਮਿਲਾ ਕੇ, ਵੰਦੇ ਭਾਰਤ 22440 ਟਰੇਨ ਦੇ ਹੁਣ 6 ਸਟਾਪੇਜ ਹੋਣਗੇ। ਇਨ੍ਹਾਂ ਵਿਚੋਂ ਪਹਿਲਾ ਦਿੱਲੀ, ਦੂਜਾ ਅੰਬਾਲਾ ਕੈਂਟ, ਤੀਜਾ ਲੁਧਿਆਣਾ, ਚੌਥਾ ਪਠਾਨਕੋਟ, ਪੰਜਵਾਂ ਜੰਮੂ ਅਤੇ ਫਿਰ ਆਖਰੀ ਅਤੇ ਛੇਵਾਂ ਸਟੇਸ਼ਨ ਮਾਤਾ ਵੈਸ਼ਨੋ ਦੇਵੀ ਕਟੜਾ ਹੈ।
ਮਾਤਾ ਵੈਸ਼ਨੋ ਦੇਵੀ ਲਈ ਵੰਦੇ ਭਾਰਤ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦੀ ਹੈ ਅਤੇ ਅੰਬਾਲਾ ਤੋਂ ਲੁਧਿਆਣਾ ਹੁੰਦੇ ਹੋਏ ਦੁਪਹਿਰ 12.40 ਵਜੇ ਕਟੜਾ ਪਹੁੰਚਦੀ ਹੈ।
ਦਿੱਲੀ ਕਟੜਾ ਵਿਚਕਾਰ ਪਹਿਲਾ ਵੰਦੇ ਭਾਰਤ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਖਾਸ ਗੱਲ ਇਹ ਹੈ ਕਿ 'ਵੰਦੇ ਭਾਰਤ' 'ਚ ਦਿੱਲੀ ਤੋਂ ਕਟੜਾ ਤੱਕ ਦੇ ਸਫਰ ਦੇ ਸਮੇਂ 'ਚ 4 ਘੰਟੇ ਦੀ ਕਮੀ ਕਰ ਦਿੱਤੀ ਗਈ ਹੈ।