by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਅਕਸਰ ਹੀ ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਕੁੜੀਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਕਈ ਵਾਰ ਉਨ੍ਹਾਂ ਨੂੰ ਅਸ਼ਲੀਲ ਇਸ਼ਾਰੇ ਦੇ ਨਾਲ -ਨਾਲ ਭੱਦੀ ਟਿੱਪਣੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਕਈ ਵਾਰ ਪੁਲਿਸ ਵਲੋਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਅਜਿਹਾ ਕਰਦੇ ਹਨ। ਹੁਣ ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਵਲੋਂ ਇਸ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ।
ਇਸ ਟਵੀਟ 'ਚ NCIB ਨੇ ਛੇੜਛਾੜ ਨਾਲ ਜੁੜੇ ਨਿਯਮਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। NCIB ਨੇ ਲਿਖਿਆ ਕਿ ਜੇਕਰ ਕੋਈ ਸ਼ਖਸ਼ ਕਿਸੇ ਔਰਤ ਲਈ ਆਵਾਰਾ , ਚੁੜੇਲ ,ਆਈਟਮ ਵਰਗੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਖਿਲਾਫ ਧਾਰਾ 509 ਤਹਿਤ 3 ਸਾਲ ਤੱਕ ਦੀ ਕੈਦ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ। ਜੇਕਰ ਕੋਈ ਸ਼ਖਸ਼ ਕਿਸੇ ਕੁੜੀ ਦਾ ਅਪਮਾਨ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।