by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲੇ ਵਲੋਂ ਟਰੱਕ ਡਰਾਈਵਰਾਂ ਲਈ ਵੱਡਾ ਫੈਸਲਾ ਲਿਆ ਗਿਆ। ਦੱਸਿਆ ਜਾ ਰਿਹਾ ਤਪਦੀ ਗਰਮੀ ਤੇ ਸਰਦੀ ,ਬਰਸਾਤ ਦੇ ਦਿਨਾਂ 'ਚ ਰੋਜ਼ਾਨਾ 12 ਘੰਟੇ ਡਰਾਈਵਰ ਆਪਣੀ ਡਰਾਈਵਿੰਗ ਸੀਟ 'ਤੇ ਬਿਤਾਉਂਦੇ ਹਨ। ਮੰਤਰੀ ਨਿਤਿਨ ਗਡਕਰੀ ਨੇ 2025 ਤੋਂ ਸਾਰੇ ਟਰੱਕ ਕੈਬਿਨਾਂ ਨੂੰ ਲਾਜ਼ਮੀ ਤੋਰ 'ਤੇ AC ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਡਰਾਈਵਰਾਂ ਨੂੰ ਬਹੁਤ ਲੋੜੀਦਾ ਆਰਾਮ ਪ੍ਰਦਾਨ ਕਰੇਗਾ, ਜੋ ਅਕਸਰ ਪਸੀਨੇ ਵਿੱਚ ਭਿੱਜੇ ਹੋਣ ਦੇ ਬਾਵਜੂਦ ਟਰੱਕ ਚਲਾਉਂਦੇ ਹਨ ।ਇਸ ਮੁੱਦੇ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਬਹਿਸ ਦੇ ਬਾਵਜੂਦ ਜ਼ਿਆਦਾਤਰ ਭਾਰਤੀ ਕੰਪਨੀਆਂ ਇਸ ਮਾਮਲੇ ਵਿੱਚ ਅੱਗੇ ਵਧਣ ਤੋਂ ਝਿਜਕ ਰਹੀਆਂ ਸਨ ।ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੁਝ ਡਰਾਈਵਰ 12 ਤੋਂ ਵੱਧ ਘੰਟੇ ਟਰੱਕ ਚਲਾਉਂਦੇ ਹਨ।