by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਨੇ ਦਿੱਲੀ ਦੌਰੇ 'ਤੇ ਜਾਣ ਵਾਲੇ ਅਧਿਕਾਰੀਆਂ ਦੇ ਹਵਾਈ ਸਫ਼ਰ ਤੇ ਹੋਟਲਾਂ 'ਚ ਠਹਿਰਨ 'ਤੇ ਪਾਬੰਦੀ ਲੈ ਦਿੱਤੀ ਹੈ। ਉਨ੍ਹਾਂ ਨੇ ਸਲਾਹਕਾਰ ਨੂੰ ਪੱਤਰ ਲਿਖ ਕਿਹਾ ਕਿ ਜਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਲੋਕਾਂ ਦੇ ਪੈਸੇ ਦੀ ਬਰਬਾਦੀ ਨਾ ਹੋਵੇ ਤੇ ਫਜ਼ੂਲ ਖਰਚੀ ਨੂੰ ਬਰਦਾਸ਼ਤ ਨਾਲ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਦਿੱਲੀ ਦੇ 5 ਤਾਰਾ ਹੋਟਲਾਂ 'ਚ ਰੁੱਕਦੇ ਹਨ ਤੇ ਵਪਾਰਕ ਉਡਾਣਾਂ 'ਚ ਬਿਜ਼ਨੈਸ ਕਲਾਸ 'ਚ ਸਫ਼ਰ ਕਰਦੇ ਸਨ । ਮੌਜੂਦ ਹਾਲਾਤ ਨੂੰ ਧਿਆਨ 'ਚ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਹੁਣ ਦਿੱਲੀ ਲਈ ਹਵਾਈ ਯਾਤਰਾ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ। ਨਾਲ ਹੀ ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਸ਼ਤਾਬਦੀ ਤੇ ਵੰਡੇ ਭਾਰਤ ਟਰੇਨਾਂ 'ਚ ਸਫ਼ਰ ਕਰਨਗੇ, ਅਧਿਕਾਰੀ ਪੰਜਾਬ ਭਵਨ ਜਾਂ ਹਰਿਆਣਾ ਭਵਨ 'ਚ ਠਗਿਰਣਗੇ।