by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ 'ਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਮੁਫ਼ਤ ਦੇਣ ਦੇ ਹੁਕਮ ਜਾਰੀ ਕੀਤੇ ਹਨ। ਪਹਿਲੀ ਤੋਂ ਅੱਠਵੀ ਕਲਾਸ ਤੱਕ ਦੇ SC /BC ਵਿਦਿਆਰਥੀਆਂ ਲਈ 600 ਰੁਪਏ ਦੀ ਗ੍ਰਾੰਟ ਤੈਅ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਜਮਾਤਾਂ 'ਚ 15 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਨੂੰ ਵਰਦੀਆਂ ਦੇਣ ਲਈ 92 ਕਰੋੜ 69 ਲੱਖ 57 ਹਜ਼ਾਰ ਰੁਪਏ ਖ਼ਰਚ ਹੋਣਗੇ। ਸਕੂਲ ਅਧਿਆਪਕਾਂ ਦੀ ਮੰਗ ਹੈ ਕਿ ਜਨਰਲ ਕੁੜੀਆਂ ਤਰਾਂ ਜਨਰਲ ਮੁੰਡਿਆਂ ਨੂੰ ਵੀ ਮੁਫ਼ਤ ਵਰਦੀਆਂ ਦਿੱਤੀਆਂ ਜਾਣ ਪਰ ਸਰਕਾਰ ਵਲੋਂ ਇਸ ਗੱਲ 'ਤੇ ਕੋਈ ਧਿਆਨ ਨਹੀ ਦਿੱਤਾ ਗਿਆ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਪਹਿਲੀ ਤੋਂ ਅੱਠਵੀ ਕਲਾਸ 'ਚ 9 ਲੱਖ 40 ਹਜ਼ਾਰ 192 ਕੁੜੀਆਂ ਪੜ੍ਹਦੀਆਂ ਹਨ । ਜਿਨ੍ਹਾਂ ਲਈ 50 ਕਰੋੜ 35 ਲੱਖ 15 ਹਜ਼ਾਰ ਰੁਪਏ ਜਾਰੀ ਹੋਏ ਹਨ । ਅਧਿਕਾਰੀਆਂ ਨੇ ਆਦੇਸ਼ ਜਾਰੀ ਕੀਤੇ ਹਨ ਕਿ ਵਰਦੀਆਂ ਦੇ ਰੰਗ ਸਕੂਲ ਦੀ ਮੁੱਖ ਅਧਿਆਪਕ ਤੈਅ ਕਰੇਗੀ ।