by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਹਾਨਗਰ ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ 'ਚ ਐਤਵਾਰ ਨੂੰ ਬਿਜਲੀ ਬੰਦ ਰਹੇਗੀ। ਉੱਥੇ ਹੀ ਬਿਜਲੀ ਵਿਭਾਗ 6 ਘੰਟੇ ਦੇ ਕੱਟ ਦਾ ਐਲਾਨ ਕਰ ਦਿੱਤਾ ਹੈ। ਬਿਜਲੀ ਵਿਭਾਗ ਅਨੁਸਾਰ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਦੂਜੇ ਪਾਸੇ ਅੱਤ ਦੀ ਗਰਮੀ ਵਿਚਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਇਸ ਦੌਰਾਨ ਫੋਕਲ ਪੁਆਇੰਟ ਇੰਡਸਟਰੀ , ਸਵਰਨ ਪਾਰਕ, ਗੁਰੂ ਅਮਰਦਾਸ ਨਗਰ, ਕਾਲੀਆਂ ਕਲੋਨੀ, ਦਾਦਾ ਕਲੋਨੀ ,ਸੰਜੇ ਗਾਂਧੀ ਨਗਰ ਸਮੇਤ ਹੋਰ ਵੀ ਇਲਾਕੇ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ,ਖ਼ਾਲਸਾ ਰੋਡ, JMP ਚੋਂਕ ,ਕਾਲੀ ਮਾਤਾ ਮੰਦਰ ਰੋਡ ਵੀ ਬਿਜਲੀ ਬੰਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਈ ਇਲਾਕਿਆਂ ਵਿੱਚ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕੱਟ ਰਹੇਗਾ, ਕੁਝ ਹਿੱਸਿਆਂ 'ਚ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਕੱਟ ਲੱਗ ਸਕਦਾ ਹੈ।