ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗ੍ਰਿਫ਼ਤਾਰੀ ਤੋਂ ਬਾਅਦ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਬੀਤੀ ਦਿਨੀਂ ਅੰਮ੍ਰਿਤਪਾਲ ਨਾਲ ਉਸ ਦੇ ਚਾਚੇ ਤੇ ਭਰਾ ਨੇ ਮੁਲਾਕਾਤ ਵੀ ਕੀਤੀ। ਹੁਣ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨੇ ਇੱਕ ਚਿੱਠੀ ਲਿੱਖੀ ਹੈ ।ਜਿਸ 'ਚ ਲਿਖਿਆ ਕਿ: ਨਿੱਜੀ ਤੋਰ 'ਤੇ ਵਕੀਲ ਨਾ ਕੀਤੇ ਜਾਣ…. ਸਿੱਖਾਂ 'ਤੇ ਹੋਏ ਮਾਮਲਿਆਂ ਲਈ ਕੋਈ ਨਿੱਜੀ ਤੋਰ 'ਤੇ ਅਦਾਲਤ ਨਾ ਜਾਵੇ ਤੇ ਇਸ ਦੀ ਕਾਰਵਾਈ ਲਈ ਜਦਲ ਹੀ ਵਕੀਲਾਂ ਦੀ ਟੀਮ ਦਾ ਗਠਨ ਹੋਵੇਗਾ। ਅੰਮ੍ਰਿਤਪਾਲ ਨੇ ਕਿਹਾ ਉਹ ਜੇਲ੍ਹ ਵਿੱਚ ਚੜ੍ਹਦੀ ਕਲਾਂ 'ਚ ਹਨ । ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅਜਨਾਲਾ ਘਟਨਾ ਤੋਂ ਬਾਅਦ 18 ਮਾਰਚ ਨੂੰ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ । ਉਸ ਦਿਨ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ ਕਰੀਬ 36 ਦਿਨਾਂ ਤੱਕ ਫਰਾਰ ਰਿਹਾ। ਪੁਲਿਸ ਨੇ ਉਸ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਤੇ ਅਗਲੇ ਦਿਨ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ।
by jaskamal