ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੁਲਿਸ ਵਲੋਂ ਕਈ ਵੱਡੇ ਖ਼ੁਲਾਸੇ ਕੀਤੇ ਗਏ ਹਨ। ਦੱਸ ਦਈਏ ਕਿ ਪੁਲਿਸ ਟੀਮਾਂ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛੇਪਮਾਰੀ ਕੀਤੀ ਜਾ ਰਹੀ ਹੈ ,ਉੱਥੇ ਹੀ ਬੀਤੀ ਦਿਨੀਂ ਪੁਲਿਸ ਨੇ ਤੇਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ। SSP ਅਮਨੀਤ ਨੇ ਦੱਸਿਆ ਕਿ ਤੇਜਿੰਦਰ ਸਿੰਘ ਨੇ ਪੁੱਛਗਿੱਛ 'ਚ ਕਿਹਾ ਕਿ ਅੰਮ੍ਰਿਤਪਾਲ ਵਲੋ AKF ਨਾਮ ਦੀ ਫੌਜ ਤਿਆਰ ਕੀਤੀ ਗਈ ਸੀ।
ਜਿਸ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ,ਜੋ ਕਿ ਨਸ਼ਾ ਛੱਡਣਾ ਚਾਹੁੰਦੇ ਸਨ। ਤੇਜਿੰਦਰ ਸਿੰਘ ਵੀ ਇਸ ਫੌਜ 'ਚ ਸ਼ਾਮਲ ਸੀ। SSP ਅਮਨੀਤ ਨੇ ਕਿਹਾ ਤੇਜਿੰਦਰ ਸਿੰਘ ਵੀ ਨਸ਼ੇ ਦਾ ਆਦਿ ਸੀ, ਜੋ ਕਿ ਨਸ਼ਾ ਛਡਾਊ ਲਈ ਕੇਂਦਰ ਗਿਆ ਸੀ ਤੇ ਇੱਥੇ ਇਸ ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ।ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਬਣਾਉਣ ਦਾ ਪਲਾਨ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਦਾ ਵਿਕਰਮਜੀਤ ਸਿੰਘ ਖਾਲਸਾ ਨਾਮ ਦੇ ਵਿਅਕਤੀ ਨੇ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਕਰਵਾਇਆ ਸੀ ।