ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰਨਾਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੂੰ ਚਕਮਾ ਦੇ ਕੇ 3 ਗੈਂਗਸਟਰ ਫਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਬੀਤੀ ਦਿਨੀਂ ਨਕੋਦਰ ਤੋਂ 3 ਗੈਂਗਸਟਰਾਂ ਨੂੰ ਪੁਲਿਸ ਵਲੋਂ ਕਿਸੇ ਅਪਰਾਧਿਕ ਮਾਮਲੇ ਦੀ ਪੁੱਛਗਿੱਛ ਲਈ ਬਰਨਾਲਾ ਲਿਆਂਦਾ ਗਿਆ ਸੀ ।ਇਸ ਦੌਰਾਨ ਪੁਲਿਸ ਹਿਰਾਸਤ 'ਚੋ ਤਿੰਨੋ ਗੈਂਗਸਟਰ ਫਰਾਰ ਹੋ ਗਏ। ਜਿਨ੍ਹਾਂ ਨੂੰ ਕਾਬੂ ਕਰਨ ਲਈ ਬਰਨਾਲਾ ਪੁਲਿਸ ਆਪਣੀ ਟੀਮ ਤੇ ਹੋਰ ਉੱਚ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਲੱਭਦੇ ਰਹੇ ਪਰ ਕੋਈ ਵੀ ਗੈਂਗਸਟਰ ਪੁਲਿਸ ਦੇ ਹੱਥ ਨਹੀਂ ਲੱਗਾ ।
ਜਾਣਕਾਰੀ ਅਨੁਸਾਰ ਬਰਨਾਲਾ ਪੁਲਿਸ ਨੇ ਕਿਸੇ ਅਪਰਾਧਿਕ ਮਾਮਲੇ ਦੀ ਜਾਂਚ ਲਈ ਤਿੰਨ ਗੈਂਗਸਟਰਾਂ ਨੂੰ ਨਕੋਦਰ ਤੋਂ ਬਰਨਾਲਾ ਲਿਆਂਦਾ ਸੀ । ਜਿਨ੍ਹਾਂ ਨੂੰ ਪੁਲਿਸ ਨੇ ਕਿਸੇ ਅਣਪਛਾਤੀ ਥਾਂ 'ਤੇ ਰੱਖਿਆ ਹੋਇਆ ਸੀ। ਗੈਂਗਸਟਰ ਸ਼ੋਚ ਦਾ ਬਹਾਨਾ ਲੱਗਾ ਕੇ ਉਥੋਂ ਫਰਾਰ ਹੋ ਗਏ, ਜਿਵੇ ਹੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ ।ਉੱਥੇ ਹੀ ਪੁਲਿਸ ਨੇ ਰਾਏਕੋਟਰੋਡ ਕੋਲ ਬੱਬਰਾਂ ਵਾਲੇ ਕੋਠੇ ਕੋਲ ਖੇਤਾਂ ਨੂੰ ਘੇਰਿਆ ਹੋਇਆ ਹੈਂ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।