ਨਵੀਂ ਦਿੱਲ਼ੀ (ਇੰਦਰਜੀਤ ਸਿੰਘ) : ਦਿੱਲੀ-ਐੱਨਸੀਆਰ 'ਚ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਦੌਰਾਨ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਫਿਰ ਫਟਕਾਰ ਲਾਈ ਹੈ। ਸੁਪਰੀਮ ਕੋਰਟ ਦੇ ਮੁੱਖ ਸਕਤੱਰ(ਪੰਜਾਬ) ਨੂੰ ਕਿਹਾ ਕਿ ਅਸੀਂ ਸੂਬੇ ਦੀ ਹਰ ਮਸ਼ੀਨਰੀ ਨੂੰ ਇਸ ਲਈ ਜ਼ਿੰਮੇਵਾਰ ਦੱਸਾਂਗੇ। ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਮਰਨ ਨਹੀਂ ਦਿੰਦੇ। ਨਾਲ ਹੀ ਕੋਰਟ ਨੇ ਕਿਹਾ ਕਿ ਦਿੱਲ਼ੀ 'ਚ ਦਮਘੋਟੂ ਮਾਹੌਲ ਹੈ, ਕਿਉਂਕਿ ਤੁਸੀਂ ਸਮਰੱਥ ਕਦਮ ਨਹੀਂ ਚੁੱਕੇ।
ਸੁਪਰੀਮ ਕੋਰਟ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਖ਼ਤ ਸ਼ਬਦਾਂ 'ਚ ਕਿਹਾ- 'ਲੋਕਾਂ ਨੂੰ ਗੈਂਸ ਚੈਂਬਰ 'ਚ ਰਹਿਣ ਲਈ ਕਿਉਂ ਮਜ਼ਬੂਰ ਕੀਤਾ ਜਾ ਰਿਹਾ ਹੈ? ਇਸ ਨਾਲ ਬਿਹਤਰ ਉਨ੍ਹਾਂ ਨੂੰ ਇੱਕੋ ਵਾਰ ਮਾਰ ਦਿੱਤਾ ਜਾਵੇ। 15 ਬੈਗਾਂ 'ਚ ਧਮਾਕੇ ਨਾਲ ਉਡਾ ਦੇਣਾ ਬਿਹਤਰ ਹੈ। ਆਮ ਜਨਤਾ ਇਹ ਸਭ ਕੁਝ ਬਰਦਾਸ਼ਤ ਕਿਉਂ ਕਰੇ। ਦਿੱਲੀ 'ਚ ਦੁਸ਼ਣਬਾਜ਼ੀ ਦਾ ਦੌਰ ਜਾਰੀ ਹੈ, ਅਸੀਂ ਹੈਰਾਨ ਹਾਂ।'ਦਿੱਲ਼ੀ ਦੀ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਵਾਹਨਾਂ ਪ੍ਰਤੀ ਸਖ਼ਤ ਰਵੱਈਆ ਕਰਦਿਆਂ ਡੀਪੀਸੀਸੀ ਨੇ ਪਿਛਲੇ 8 ਦਿਨਾਂ 'ਚ ਛੋਟੇ-ਵੱਡੇ 63 ਵਾਹਨਾਂ ਤੋਂ 49 ਲੱਖ 15,000 ਰੁਪਏ ਦਾ ਐਨਵਾਇਰਮੈਂਟਲ ਕੰਪਨਸੇਸ਼ਨ ਵਸੂਲ ਕੀਤਾ ਹੈ। ਵੱਡੇ ਵਾਹਨਾਂ 'ਤੇ ਇਕ ਲੱਖ ਰੁਪਏ ਤੇ ਛੋਟੇ ਵਾਹਨਾਂ 'ਤੇ 50 ਹਜ਼ਾਰ ਰੁਪਏ ਦਾ ਈਸੀ ਲਾਇਆ ਗਿਆ ਹੈ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਡੀਪੀਸੀਸੀ ਨੇ ਇਹ ਜ਼ੁਰਮਾਨਾ 15 ਤੋਂ 23 ਨਵੰਬਰ ਵਿਚਕਾਰ ਚਲਾਏ ਗਏ ਮੁਹਿੰਮ ਦੌਰਾਨ ਵਸੂਲ ਕੀਤਾ ਹੈ।ਦੂਜੇ ਪਾਸੇ ਦਿੱਲ਼ੀ ਦੇ ਵੱਖ-ਵੱਖ ਪੈਟਰੋਲ ਪੰਪਾਂ ਤੋਂ ਲਏ ਗਏ ਸੈਂਪਲਾਂ ਦੀ ਜਾਂਚ 'ਚ ਪੈਟਰੋਲ ਤੇ ਡੀਜ਼ਲ 'ਚ ਮਿੱਟੀ ਦੇ ਤੇਲ ਦੀ ਮਿਲਾਵਟ ਨਹੀਂ ਮਿਲ ਪਾਈ ਹੈ। ਕਈ ਸੈਂਪਲਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ। ਡੀਪੀਸੀਸੀ ਮੁਤਾਬਿਕ, ਆਵਾਜਾਹੀ ਵਿਭਾਗ ਨੇ ਨਿਯਮਾਂ ਦਾ ਉਲਘੰਣ ਕਰਨ ਵਾਲੇ 1807 ਵਾਹਨਾਂ ਦੇ ਚਲਾਨ ਕੀਤੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਵਾਹਨਾਂ ਦੇ ਪ੍ਰਦੂਸ਼ਣ ਜਾਂਚ ਪ੍ਰਮਾਣ ਪੱਤਰ ਵੀ ਨਹੀਂ ਸਨ।