9 ਮਾਰਚ, ਸਿਮਰਨ ਕੌਰ (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਲੰਬੇ ਸਮੇ ਤੋਂ ਰਹਿ ਰਹੇ ਪ੍ਰਵਾਸੀਆਂ ਲਈ ਹੁਣ ਆਸਟ੍ਰੇਲੀਆ ਸਰਕਾਰ ਵਲੋਂ ਇੱਕ ਵੱਡਾ ਐਲਨ ਕੀਤਾ ਗਿਆ ਹੈ | ਦੇਸ਼ ਵਿਚ ਰਹਿਣ ਦੇਣ ਵਾਲੇ ਪ੍ਰਵਾਸੀਆਂ ਦੇ ਮਾਪਿਆਂ ਸਬੰਧੀ ਨਵੀਂ ਵੀਜ਼ਾ ਨੀਤੀ ਨੂੰ 17 ਅਪ੍ਰੈਲ 2019 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਸ ਸਬੰਧੀ ਇੰਮੀਗਰੇਸ਼ਨ ਮੰਤਰੀ ਡੇਵਿਡ ਕੋਲਮੈਨ ਨੇ ਕਿਹਾ ਕਿ ਆਸਟ੍ਰੇਲੀਅਨ ਸਿਟੀਜ਼ਨ, ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟ ਤੇ ਨਿਊਜ਼ੀਲੈਂਡ ਸਿਟੀਜਨ ਨਵਾਂ ਅਸਥਾਈ ਵੀ ਵੀਜ਼ਾ ਪ੍ਰੋਗਰਾਮ ਅਧੀਨ ਪ੍ਰਵਾਸੀਆਂ ਦੇ ਮਾਪਿਆਂ ਨੂੰ 3 ਤੋਂ 5 ਸਾਲ ਤੱਕ ਆਸਟ੍ਰੇਲੀਆ ਵਿਚ ਰਹਿਣ ਦੀ ਇਜ਼ਾਜ਼ਤ ਦੇਵੇਗਾ | ਨਵੀਂ ਵੀਜ਼ਾ ਪ੍ਰਣਾਲੀ ਦੋ ਪੜਾਵਾ ਦੀ ਪ੍ਰਕ੍ਰਿਆ ਹੋਵੇਗੀ |
ਦੱਸ ਦਈਏ ਕਿ ਸਪੌਂਸਰ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਬਿਨੈਕਾਰ ਅਪਣੀ ਵੀਜ਼ਾ ਅਰਜ਼ੀ ਜਮ੍ਹਾਂ ਕਰਾਉਣ ਦੇ ਯੋਗ ਹੋਵੇਗਾ | ਵੀਜ਼ਾ ਅਰਜ਼ੀਆਂ ਅਤੇ ਸਪੌਸਰਸ਼ਿਪ ਦੀ ਪ੍ਰਵਾਨਗੀ ਦੇ ਛੇ ਮਹੀਨਿਆਂ ਅੰਦਰ ਦਰਜ਼ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਉਸ ਸਮੇਂ ਤੱਕ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਜਦੋਂ ਤੱਕ ਕਿਸੇ ਸਪੌਂਸਰ ਨੂੰ ਮਨਜੂਰੀ ਨਹੀਂ ਮਿਲਦੀ ਵੀਜ਼ਾ ਲਈ ਅਰਜ਼ੀਆਂ 1 ਜੁਲਾਈ 2019 ਤੋਂ ਖੋਲ੍ਹੀਆਂ ਜਾਣਗੀਆਂ | ਹੁਣ ਪ੍ਰਵਾਸੀ ਆਪਣੇ ਮਾਂ ਬਾਪ ਨੂੰ ਲੰਬੇ ਸਮੇ ਤਕ ਆਪਣੇ ਕੋਲ ਬੁਲਾ ਸਕਣਗੇ | ਇਸ ਨਵੇਂ ਪ੍ਰੋਗਰਾਮ ਤਹਿਤ ਹਰ ਸਾਲ 1 ਜੁਲਾਈ ਤੋਂ 30 ਜੂਨ ਦਰਮਿਆਨ 15000 ਤੱਕ ਵੀਜ਼ੇ ਜਾਰੀ ਕੀਤੇ ਜਾ ਸਕਦੇ ਹਨ |
ਇਸ ਵੀਜ਼ੇ ਲਈ ਵੀਜ਼ਾ-ਧਾਰਕਾਂ ਦੇ ਬੱਚਿਆਂ ਨੂੰ ਅਪਣੇ ਮਾਪਿਆਂ ਲਈ ਪ੍ਰਾਈਵੇਟ ਸਿਹਤ ਬੀਮਾ ਖਰੀਦਣ ਦੀ ਜ਼ਰੂਰਤ ਹੋਵੇਗੀ ਅਤੇ ਉਹ ਸਿਹਤ-ਸੰਭਾਲ ਦੇ ਕਿਸੇ ਵਾਧੂ ਖਰਚਾ ਕਰਨ ਲਈ ਵਚਨਬੱਧ ਹੋਣਗੇ | ਬਿਨੈਕਾਰ 5000 ਡਾਲਰ ਦੇ ਨਾਲ ਤਿੰਨ ਸਾਲ ਦਾ ਵੀਜ਼ਾ ਜਾਂ 10000 ਡਾਲਰ ਦਾ ਪੰਜ ਸਾਲ ਦਾ ਵੀਜ਼ਾ ਲੈ ਸਕਦੇ ਹਨ | ਜ਼ਿਕਰਯੋਗ ਹੈ ਕਿ ਇਸ ਵੀਜ਼ੇ ਦਾ ਦੋ ਕਿਸ਼ਤਾਂ ਵਿਚ ਭੁਗਤਾਨਯੋਗ ਹੋਵੇਗਾ | ਅਰਜ਼ੀ ਦੇ ਸਮੇਂ ਇਕ ਅਦਾਇਗੀ ਅਤੇ ਬਾਕੀ ਦਾ ਭੁਗਤਾਨ ਵੀਜ਼ਾ ਮਿਲਣ ਤੋਂ ਪਹਿਲਾਂ ਕੀਤੇ ਜਾਣ ਲਈ ਕਿਹਾ ਗਿਆ ਹੈ | ਪ੍ਰਵਾਸੀਆਂ ਵਿਚ ਵੀਜ਼ਾ ਦੀ ਜ਼ਿਆਦਾ ਫ਼ੀਸ ਤੇ ਹਰ ਸਾਲ ਵਿਚ ਸਿਰਫ਼ 15000 ਹਜ਼ਾਰ ਵੀਜ਼ੇ ਜਾਰੀ ਕਰਨ ਸਬੰਧੀ ਨਿਰਾਸ਼ਾ ਪਾਈ ਜਾ ਰਹੀ ਹੈ |