by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਹੁੱਕਾ ਬਾਰਾਂ 'ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਹੁੱਕੇ ਦਾ ਉੱਠ ਦਾ ਧੂੰਆਂ ਬੰਦ ਨਹੀਂ ਹੋ ਰਿਹਾ ਹੈ। ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪੋਸ਼ ਇਲਾਕੇ ਰਣਜੀਤ ਐਵਨਿਊ ਵਿਖੇ ਪੁਲਿਸ ਵਲੋਂ ਇਕ ਰੈਸਟੋਰੈਂਟ ਤੇ ਨਾਜਾਇਜ਼ ਤੋਰ 'ਤੇ ਚਲਦੇ ਹੁੱਕਾ ਬਾਰ 'ਚ ਛਾਪਾ ਮਾਰਿਆ ਹੈ। ਪੰਜਾਬ ਲਗਾਤਾਰ ਨਸ਼ੇ ਦੀ ਚਪੇਟ ਵਿੱਚ ਆ ਰਿਹਾ ਹੈ। ਬੀਤੇ ਦਿਨੀਂ ਸ਼ਹਿਰ ਦੇ ਵੱਖ - ਵੱਖ ਇਲਾਕਿਆਂ ਦੇ 'ਚ ਜਿਵੇ ਨਸ਼ੇੜੀ ਨੌਜਵਾਨਾਂ ਤੇ ਮੁਟਿਆਰਾਂ ਦੀਆਂ ਵੀਡੀਓ ਵਾਇਰਲ ਹੋਇਆ ਹਨ। ਇਸ ਤਰਾਂ ਤੋਂ ਬਾਅਦ ਹੀ ਰੈਸਟੋਰੈਂਟਾਂ ਅੰਦਰ ਹੁੱਕਾ ਬਾਰ ਸ਼ਰੇਆਮ ਚੱਲ ਰਹੇ ਹਨ। ਪੁਲਿਸ ਨੇ ਛਾਪੇਮਾਰੀ ਦੌਰਾਨ ਰੈਸਟੋਰੈਂਟ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਮਾਮਲਾ ਦਰਜ ਕਰ ਲਿਆ ਹੈ ।