
ਪ੍ਰਯਾਗਰਾਜ (ਨੇਹਾ): ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ (ਆਈ.ਆਈ.ਆਈ.ਟੀ.) ਦੇ ਬੀ.ਟੈੱਕ ਦੇ ਪਹਿਲੇ ਸਾਲ ਦੇ ਇਕ ਬੋਲੇ ਅਤੇ ਗੂੰਗੇ ਵਿਦਿਆਰਥੀ ਨੇ ਪ੍ਰਯਾਗਰਾਜ ਸ਼ਹਿਰ ਦੇ ਏਅਰਪੋਰਟ ਥਾਣਾ ਖੇਤਰ ਵਿਚ ਆਪਣੇ ਹੋਸਟਲ ਦੀ ਪੰਜਵੀਂ ਮੰਜ਼ਿਲ ਤੋਂ ਕਥਿਤ ਤੌਰ 'ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਦੀ ਪਛਾਣ ਮਦਾਲਾ ਰਾਹੁਲ ਚੈਤਨਿਆ (20) ਵਾਸੀ ਨਿਜ਼ਾਮਾਬਾਦ, ਤੇਲੰਗਾਨਾ ਵਜੋਂ ਹੋਈ ਹੈ।
ਧੂਮਨਗੰਜ ਦੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਅਜੇਂਦਰ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਰਾਤ ਵਿਦਿਆਰਥੀ ਚੈਤੰਨਿਆ ਨੇ ਹੋਸਟਲ ਦੀ ਪੰਜਵੀਂ ਮੰਜ਼ਿਲ ਤੋਂ ਕਥਿਤ ਤੌਰ 'ਤੇ ਛਾਲ ਮਾਰ ਦਿੱਤੀ ਸੀ ਅਤੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਐੱਸਆਰਐੱਨ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।