ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ 'ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ ਦੇ ਸਰੀਰਕ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਬੇਹੱਦ ਜ਼ਰੂਰੀ ਹੈ। ਆਓ ਜਾਣੀਏ ਬੱਚੇ ਕਿਵੇਂ ਦੀ ਖ਼ੁਰਾਕ ਦਾ ਸੇਵਨ ਕਰ ਸਕਦੇ ਹਾਂ…
ਦੁੱਧ : ਦੁੱਧ ਨੂੰ ਬੱਚਿਆਂ ਦੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਆਦਿ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ।
ਸੋਇਆਬੀਨ : ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਅਮੀਨੋ ਐਸਿਡ ਤੋਂ ਇਲਾਵਾ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਲਈ ਫਾਇਦੇਮੰਦ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ : ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਸਲਾਹ ਹਮੇਸ਼ਾ ਹੀ ਦਿੱਤੀ ਜਾਂਦੀ ਹੈ। ਹਰੀਆਂ ਸਬਜ਼ੀਆਂ 'ਚ ਤੁਸੀਂ ਪਾਲਕ, ਪੱਤਾ ਗੋਭੀ ਤੇ ਬ੍ਰੋਕਲੀ ਦਾ ਸੇਵਨ ਕਰ ਸਕਦੇ ਹੋ। ਇਨ੍ਹਾਂ ਵਿਚ ਮਾਈਕ੍ਰੋ ਨਿਊਟ੍ਰੀਐਂਟਸ ਹੁੰਦੇ ਹਨ। ਇਸ ਨਾਲ ਬੱਚਿਆਂ ਨੂੰ ਕੈਲਸ਼ੀਅਮ ਮਿਲਦਾ ਹੈ।
ਗਾਜਰ : ਤੁਸੀਂ ਆਪਣੀ ਦੈਨਿਕ ਖੁਰਾਕ ਵਿਚ ਕੱਚੀ ਗਾਜਰ ਸ਼ਾਮਲ ਕਰ ਸਕਦੇ ਹੋ। ਬਿਹਤਰ ਨਤੀਜੇ ਲਈ ਤੁਸੀਂ ਇਸ ਦਾ ਸੇਵਨ ਸਲਾਦ ਜਾਂ ਜੂਸ ਦੇ ਰੂਪ 'ਚ ਵੀ ਕਰ ਸਕਦੇ ਹੋ।