ਜੇ ਹੋਣਾ ਚਾਹੁੰਦੇ ਹੋ ਰਿਲੈਕਸ, ਤਾਂ ਨਹਾਉਣ ਵੇਲੇ ਕਰੋ ਇਹ ਕੰਮ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਗਰਮੀਆਂ ਦੇ ਮੌਸਮ 'ਚ ਜਦੋਂ ਪੂਰਾ ਸਰੀਰ ਪਸੀਨੇ ਨਾਲ ਭਿੱਜ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਦਿਮਾਗ 'ਚ ਜੋ ਆਈਡੀਆ ਆਉਂਦਾ ਹੈ ਉਹ ਹੁੰਦਾ ਹੈ ਨਹਾਉਣ ਦਾ। ਹਰ ਕੋਈ ਸੋਚਦਾ ਹੈ ਕਿ ਨਹਾਉਣ ਤੋਂ ਬਾਅਦ ਇਕਦਮ ਰਿਫਰੇਸ਼ਿੰਗ ਫੀਲ ਹੋਵੇਗੀ। ਸੱਚਾਈ ਵੀ ਹੈ ਕਿ ਗਰਮੀਆਂ 'ਚ ਨਹਾਉਣ ਤੋਂ ਚੰਗਾ ਐਕਸਪੀਰੀਅੰਸ ਅਤੇ ਕੋਈ ਕੰਮ ਨਹੀਂ ਦੇ ਸਕਦਾ। ਲੋਕਾਂ ਦੀ ਨਜ਼ਰ 'ਚ ਨਹਾਉਣਾ ਇਕਦਮ ਸੌਖਾ ਕੰਮ ਹੈ ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਇਸਦਾ ਸਹੀ ਤਰੀਕਾ ਵੀ ਹੋ ਸਕਦਾ ਹੈ? 

ਤੁਸੀਂ ਸਵੇਰੇ ਉੱਠਕੇ ਓਦੋਂ ਤੱਕ ਫਰੈੱਸ ਫੀਲ ਨਹੀਂ ਕਰਦੇ ਜਦੋਂ ਤੱਕ ਨਹਾ ਨਹੀਂ ਲੈਂਦੇ ਉਥੇ ਪੂਰੇ ਦਿਨ ਦੀ ਭੱਜ-ਦੌੜ ਤੋਂ ਬਾਅਦ ਨਹਾਉਣਾ ਥਕਾਵਟ ਦੂਰ ਕਰਨ ਦਾ ਵਧੀਆ ਤਰੀਕਾ ਹੈ। ਜਾਣੋਂ ਆਯੁਰਵੇਦ ਮੁਤਾਬਕ ਕਿਵੇਂ ਨਹਾਉਣਾ ਚਾਹੀਦਾ ਹੈ।ਆਯੁਰਵੇਦ ਦੀ ਮੰਨੀਏ ਤਾਂ ਨਹਾਉਣਾ ਕਿਸੇ ਥੈਰੇਪੀ ਤੋਂ ਘੱਟ ਨਹੀਂ। ਭਾਰਤੀ ਸੰਸਕ੍ਰਿਤੀ 'ਚ ਨਹਾਉਣ ਨੂੰ ਪਵਿੱਤਰਤਾ ਨਾਲ ਜੋੜਿਆ ਗਿਆ ਹੈ। ਉਥੇ ਪ੍ਰਾਚੀਨ ਆਯੁਰਵੇਦ ਦੇ ਲੇਖ ਦੇਖੇ ਜਾਣ ਤਾਂ ਨਹਾਉਣਾ ਮੈਡੀਟੇਸ਼ਨ ਵਰਗੀ ਪ੍ਰਕਿਰਿਆ ਹੈ ਜਿਸਨੂੰ ਚੰਦਨ ਦੀ ਲੜਕ-ਦੁੱਧ, ਲਾਲ ਚੰਦਨ ਜਾਂ ਦੁੱਧ, ਜੈਸਮਿਨ ਅਤੇ ਆਂਵਲਾ ਆਦਿ ਦੇ ਨਾਲ ਬਿਹਤਰੀਨ ਬਣਾਇਆ ਜਾ ਸਕਦਾ ਹੈ।

ਆਯੁਰਵੇਦ ਮੁਤਾਬਕ ਨਹਾਉਣਾ ਸਰੀਰ, ਦਿਮਾਗ ਅਤੇ ਆਤਮਾ 'ਚ ਬੈਲੇਂਸ ਬਣਾਉਣ ਦਾ ਤਰੀਕਾ ਹੈ। ਇਸ ਲਈ ਧਿਆਨ ਰੱਖੋ ਕਿ ਜਲਦਬਾਜ਼ੀ 'ਚ ਨਾ ਨਹਾਓ। ਰਿਲੈਕਸ ਹੋ ਕੇ ਇਸ ਵਧੀਆ ਪ੍ਰੋਸੈਸ ਦਾ ਪੂਰਾ ਮਜ਼ਾ ਲਓ। ਪਾਣੀ ਦਾ ਤਾਪਮਾਨ ਸਭ ਤੋਂ ਪਹਿਲਾਂ ਪੈਰਾਂ 'ਤੇ ਪਾ ਕੇ ਚੈੱਕ ਕਰੋ। ਧੁੰਨੀ ਦੇ ਹੇਠਾਂ ਦੇ ਹਿੱਸੇ ਲਈ ਜ਼ਿਆਦਾ ਤਾਪਮਾਨ ਅਤੇ ਧੁੰਨੀ ਤੋਂ ਮੋਡੇ ਤੱਕ ਮਧਿਅਮ ਤਾਪਮਾਨ ਅਤੇ ਚਿਹਰੇ, ਸਿਰ ਅਤੇ ਹੱਥਾਂ ਲਈ ਸਭ ਤੋਂ ਘੱਟ ਤਾਪਮਾਨ ਦਾ ਪਾਣੀ ਇਸਤੇਮਾਲ ਕਰੋ। ਸਿਰ ਦੇ ਥਾਂ ਪਹਿਲਾਂ ਪੈਰਾਂ 'ਤੇ ਪਾਣੀ ਪਾ ਕੇ ਨਹਾਉਣਾ ਸ਼ੁਰੂ ਕਰੋ।